ਭਾਗ

ਪਾਠ ੧. ਖਾਣਾ ਅਤੇ ਪੀਣਾ - ਵਧੇਰੇ ਖੁਸ਼ਗਵਾਰ ਭੋਜਨ ਦੇ ਸਮੇਂ

ਭੋਜਨ ਦੇ ਸਮੇਂ ਚੰਗੇ ਮਾਹੌਲ ਨੂੰ ਉਤਸ਼ਾਹਿਤ ਕਰਨਾ

ਭੋਜਨ ਦਾ ਸਮਾਂ ਦੇਖਭਾਲ ਕਰਨ ਵਾਲਿਆਂ ਲਈ, ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਵਾਸਤੇ ਆਪਣੀ ਦੇਖਭਾਲ ਅਤੇ ਸਹਾਇਤਾ ਦਿਖਾਉਣ ਦਾ ਵਧੀਆ ਮੌਕਾ ਹੁੰਦਾ ਹੈ। ਭੋਜਨ ਦਾ ਆਨੰਦਦਾਇਕ ਮਾਹੌਲ ਉਹਨਾਂ ਨੂੰ ਖਾਣ-ਪੀਣ ਲਈ ਉਤਸ਼ਾਹਿਤ ਕਰਨ ਵਿੱਚ ਮਦਦ ਕਰ ਸਕਦਾ ਹੈ। ਆਓ ਦੁਬਾਰਾ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ। 

ਭੋਜਨ ਡੋਲ੍ਹਣਾ 

ਸਾਹਿਬ ਨੂੰ ਅਲਜ਼ਾਈਮਰ ਰੋਗ ਹੈ ਅਤੇ ਇੱਕ ਸਾਲ ਪਹਿਲਾਂ ਉਸਦੀ ਪਤਨੀ ਦੀ ਮੌਤ ਤੋਂ ਬਾਅਦ ਉਹ ਆਪਣੇ ਸਭ ਤੋਂ ਵੱਡੇ ਪੁੱਤਰ ਨਾਲ ਰਹਿੰਦਾ ਹੈ। ਹੁਣ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਹਨ ਜੋ ਇਕੱਠੇ ਮੇਜ਼ ‘ਤੇ ਖਾਣਾ ਖਾਂਦੇ ਹਨ। ਸਾਹਿਬ ਭੋਜਨ ਦੇ ਸਮੇਂ ਨੂੰ ਦਿਨ ਦਾ ਸਭ ਤੋਂ ਵਧੀਆ ਸਮਾਂ ਸਮਝਦਾ ਹੈ। ਹਾਲ ਹੀ ਵਿੱਚ, ਸਾਹਿਬ ਦੇ ਹੱਥ ਕੰਬਣ ਲੱਗ ਪਏ ਹਨ ਅਤੇ ਉਹ ਅਕਸਰ ਮੇਜ਼ ਅਤੇ ਫਰਸ਼ ‘ਤੇ ਭੋਜਨ ਡੋਲ੍ਹ ਜਾਂ ਡੇਗ ਦਿੰਦਾ ਹੈ। 

ਆਪਣੀ ਸਮਝ ਦੀ ਜਾਂਚ ਕਰੋ

ਭੋਜਨ ਦੇ ਸਮੇਂ ਚੰਗੇ ਮਾਹੌਲ ਨੂੰ ਉਤਸ਼ਾਹਿਤ ਕਰਨਾ।

ਸਾਹਿਬ ਦਾ ਪੁੱਤਰ ਸਥਿਤੀ ਨਾਲ ਕਿਵੇਂ ਨਜਿੱਠ ਸਕਦਾ ਸੀ?  

ਕਿਰਪਾ ਕਰਕੇ ਉਹਨਾਂ ਪ੍ਰਤਿਕਿਰਿਆਵਾਂ ‘ਤੇ ਸਹੀ ਦਾ ਨਿਸ਼ਾਨ ਲਗਾਓ ਜੋ ਤੁਸੀਂ ਮਹਿਸੂਸ ਕਰਦੇ ਹੋ ਕਿ ਉਚਿਤ ਹਨ। 

5/46