ਭਾਗ ੪ ਪਾਠ ੧. ਖਾਣਾ ਅਤੇ ਪੀਣਾ - ਵਧੇਰੇ ਖੁਸ਼ਗਵਾਰ ਭੋਜਨ ਦੇ ਸਮੇਂ ਸਿਹਤ ਸਥਿਤੀਆਂ ਆਮ ਸਿਹਤ ਸਥਿਤੀਆਂ ਖਾਣ-ਪੀਣ ‘ਤੇ ਅਸਰ ਪਾ ਸਕਦੀਆਂ ਹਨ। ਹੇਠਾਂ ਦਿੱਤੀ ਗਤੀਵਿਧੀ ਤੁਹਾਨੂੰ ਸਿਖਾਉਂਦੀ ਹੈ ਕਿ ਇਹਨਾਂ ਸਥਿਤੀਆਂ ਨੂੰ ਕਿਵੇਂ ਸੁਧਾਰਿਆ ਜਾਵੇ, ਜੇਕਰ ਇਹ ਮੌਜੂਦ ਹਨ। ਗਤੀਵਿਧੀ ਸਿਹਤ ਸਥਿਤੀ ਖਾਣ ਦੀ ਘੱਟ ਇੱਛਾ। ਤਬਦੀਲੀਆਂ ਜੋ ਸ਼ਾਇਦ ਤੁਸੀਂ ਦੇਖੀਆਂ ਹੋਣਗੀਆਂ ਭੋਜਨ ਖਾਣ ਦੀ ਇੱਛਾ ਨਾ ਹੋਣੀ। ਥੋੜ੍ਹੀ ਮਾਤਰਾ ਵਿੱਚ ਹੀ ਭੋਜਨ ਖਾਣਾ। ਥੋੜ੍ਹਾ ਜਿਹਾ ਭੋਜਨ ਖਾਣ ਵਿੱਚ ਲੰਮਾ ਸਮਾਂ ਲੱਗਣਾ। ਸਿਫ਼ਾਰਸ਼ ਕੀਤੀਆਂ ਕਾਰਵਾਈਆਂ ਜੋ ਤੁਸੀਂ ਅਜ਼ਮਾ ਸਕਦੇ ਹੋ ਭੋਜਨ ਨੂੰ ਆਕਰਸ਼ਕ ਬਣਾਓ: ਵੱਖ-ਵੱਖ ਬਣਤਰਾਂ, ਫਲੇਵਰ, ਮਹਿਕ, ਸਵਾਦਾਂ, ਆਵਾਜ਼ਾਂ ਅਤੇ ਰੰਗਾਂ ਦੀ ਵਰਤੋਂ ਕਰੋ ਜੋ ਵਿਅਕਤੀ ਨੂੰ ਪਸੰਦ ਹਨ। ਇਕੱਲੇ ਦੀ ਬਜਾਏ ਪਰਿਵਾਰ ਨਾਲ ਖਾਓ। ਭੋਜਨ ਦੇ ਦੌਰਾਨ ਉਹ ਸ਼ਾਂਤ ਸੰਗੀਤ ਚਲਾਓ ਜੋ ਉਹਨਾਂ ਨੂੰ ਪਸੰਦ ਹੈ। ਸਰੀਰਕ ਗਤੀਵਿਧੀਆਂ ਨੂੰ ਵਧਾਓ ਜੋ ਉਹ ਦਿਨ ਦੌਰਾਨ ਕਰ ਸਕਦੇ ਹਨ। ਦੰਦ ਵਿੱਚ ਦਰਦ। ਖਾਣ-ਪੀਣ ਤੋਂ ਇਨਕਾਰ ਕਰਨਾ। ਬੇਚੈਨ ਹੋਣਾ। ਦਰਦ ਨੂੰ ਦਰਸਾਉਣ ਵਾਲੇ ਚਿਹਰੇ ਦੇ ਹਾਵ-ਭਾਵ। ਪੁੱਛੋ ਕਿ ਕੀ ਵਿਅਕਤੀ ਨੂੰ ਦਰਦ ਹੋ ਰਿਹਾ ਹੈ। ਉਹਨਾਂ ਨੂੰ ਦਰਦ ਦੇ ਖੇਤਰ ਵੱਲ ਇਸ਼ਾਰਾ ਕਰਨ ਲਈ ਕਹੋ। ਜਾਂਚ ਕਰੋ ਕਿ ਕੀ ਢਿੱਲੇ ਦੰਦ, ਮੂੰਹ ਵਿੱਚ ਛਾਲੇ ਆਦਿ ਹਨ। ਕਿਸੇ ਡਾਕਟਰ ਜਾਂ ਦੰਦਾਂ ਦੇ ਡਾਕਟਰ ਤੋਂ ਮਦਦ ਲਓ। ਸਹੀ ਤਰ੍ਹਾਂ ਫਿਟ ਨਾ ਹੋਣ ਵਾਲੇ ਨਕਲੀ ਦੰਦ। ਖਾਣ-ਪੀਣ ਤੋਂ ਇਨਕਾਰ ਕਰਨਾ। ਬੇਚੈਨ ਹੋਣਾ। ਦਰਦ ਨੂੰ ਦਰਸਾਉਣ ਵਾਲੇ ਚਿਹਰੇ ਦੇ ਹਾਵ-ਭਾਵ। ਨਕਲੀ ਦੰਦ ਪਹਿਨਣ ਤੋਂ ਇਨਕਾਰ ਕਰਨਾ। ਨਕਲੀ ਦੰਦਾਂ ਨੂੰ ਫਰਸ਼ ‘ਤੇ ਸੁੱਟ ਦੇਣਾ। ਦੰਦਾਂ ਦੇ ਦਰਦ ਲਈ ਉੱਪਰ ਦੇਖੋ। ਜਾਂਚ ਕਰੋ ਕਿ ਨਕਲੀ ਦੰਦ ਚੰਗੀ ਹਾਲਤ ਵਿੱਚ ਹਨ ਅਤੇ ਠੀਕ ਤਰ੍ਹਾਂ ਫਿੱਟ ਹੁੰਦੇ ਹਨ। ਸਰੀਰ ਦਾ ਦਰਦ। ਖਾਣ-ਪੀਣ ਤੋਂ ਇਨਕਾਰ ਕਰਨਾ। ਬੇਚੈਨ ਹੋਣਾ। ਸਰੀਰ ਦੀਆਂ ਅਸਧਾਰਨ ਸਥਿਤੀਆਂ। ਚਿਹਰੇ ਦੇ ਪ੍ਰਗਟਾਵੇ ਵਿੱਚ ਦਰਦ ਹੈ। ਪੁੱਛੋ ਕਿ ਕੀ ਵਿਅਕਤੀ ਨੂੰ ਦਰਦ ਹੋ ਰਿਹਾ ਹੈ। ਉਹਨਾਂ ਨੂੰ ਦਰਦ ਦੇ ਖੇਤਰ ਵੱਲ ਇਸ਼ਾਰਾ ਕਰਨ ਲਈ ਕਹੋ। ਕਿਸੇ ਡਾਕਟਰ ਤੋਂ ਮਦਦ ਲਓ। 7 ਦਿਨ ਤੋਂ ਜ਼ਿਆਦਾ ਸਮੇਂ ਤੋਂ ਮਲ-ਤਿਆਗ ਨਹੀਂ ਹੋਣਾ। ਸਖ਼ਤ ਅਤੇ ਖੁਸ਼ਕ ਮਲ। ਮਲ ਕੱਢਣ ਵਿੱਚ ਮੁਸ਼ਕਲ/ਜ਼ੋਰ ਲਗਾਉਣਾ। ਪੂਰੀ ਤਰ੍ਹਾਂ ਮਲ-ਤਿਆਗ ਨਾ ਹੋਣ ਦਾ ਅਹਿਸਾਸ ਹੋਣਾ। ਸਖ਼ਤ ਪੇਟ। ਦਿਲ ਕੱਚਾ ਹੋਣਾ (ਮਤਲੀ) ਅਤੇ ਉਲਟੀ। ਚਿੰਤਤ ਜਾਂ ਪਰੇਸ਼ਾਨ ਹੋ ਜਾਣਾ। ਕਿਸੇ ਡਾਕਟਰ ਤੋਂ ਮਦਦ ਲਓ। ਸਮੱਸਿਆ ਦੇ ਹੱਲ ਹੋਣ ‘ਤੇ: ਖੁਰਾਕ ਵਿੱਚ ਫਾਈਬਰ (ਰੇਸ਼ਾ) ਵਧਾਓ। ਤਰਲ ਪਦਾਰਥਾਂ ਦਾ ਸੇਵਨ ਵਧਾਓ। ਸਰੀਰਕ ਸਰਗਰਮੀ ਵਧਾਓ। ਦਸਤ। ਤਰਲ ਮਲ। ਮਲ-ਤਿਆਗ ਦੀ ਗਿਣਤੀ ਵਿੱਚ ਵਾਧਾ। ਅਸੰਜਮਤਾ ਅਤੇ ਮਲ-ਤਿਆਗ ਨੂੰ ਨਿਯੰਤਰਿਤ ਕਰਨ ਵਿੱਚ ਮੁਸ਼ਕਲ। ਕਿਸੇ ਡਾਕਟਰ ਤੋਂ ਮਦਦ ਲਓ। ਦਵਾਈਆਂ ਤੋਂ ਮਾੜੇ ਪ੍ਰਭਾਵ। ਮਤਲੀ, ਉਲਟੀਆਂ, ਤਰਲ ਮਲ ਜਾਂ ਕਬਜ਼। ਭੋਜਨ ਖਾਣ ਦੀ ਇੱਛਾ ਨਾ ਹੋਣੀ। ਥੋੜ੍ਹੀ ਮਾਤਰਾ ਵਿੱਚ ਹੀ ਭੋਜਨ ਖਾਣਾ। ਕਿਸੇ ਡਾਕਟਰ ਤੋਂ ਮਦਦ ਲਓ। ਯਾਦਦਾਸ਼ਤ ਦਾ ਨੁਕਸਾਨ; ਖਾਣਾ ਜਾਂ ਪੀਣਾ ਭੁੱਲ ਜਾਣਾ। ਪੁੱਛਣਾ ਕਿ ਅਗਲਾ ਭੋਜਨ ਕਦੋਂ ਹੈ ਭਾਵੇਂ ਇਹ ਪਹਿਲਾਂ ਹੀ ਹੋ ਚੁੱਕਾ ਹੈ। ਵਿਅਕਤੀ ਕਹਿੰਦਾ ਹੈ ਕਿ ਉਸ ਨੂੰ ਭੁੱਖ ਲੱਗੀ ਹੈ ਭਾਵੇਂ ਉਹ ਪਹਿਲਾਂ ਹੀ ਖਾ ਚੁੱਕਿਆ ਹੈ। ਵਿਅਕਤੀ ਨੂੰ ਨਿਯਮਿਤ ਤੌਰ ‘ਤੇ ਖਾਣ-ਪੀਣ ਦੀ ਯਾਦ ਦਿਵਾਓ। ਖਾਣ ਅਤੇ ਪੀਣ ਦੀ ਉਦਾਹਰਨ ਬਣੋ (ਭਾਵ ਵਿਅਕਤੀ ਨਾਲ ਖਾਣਾ ਅਤੇ ਪੀਣਾ)। ਭੋਜਨ ਦੇ ਸਮਿਆਂ ਵਿਚਕਾਰ ਸਨੈਕ ਦਿਓ। ਉਦਾਸੀਨਤਾ (ਡਿਪਰੈਸ਼ਨ)। ਖਾਣ ਤੋਂ ਇਨਕਾਰ ਕਰਨਾ ਜਾਂ ਕਹਿੰਣਾ ਕਿ ਉਸ ਨੂੰ ਭੁੱਖ ਨਹੀਂ ਹੈ। ਥੋੜ੍ਹੀ ਮਾਤਰਾ ਵਿੱਚ ਭੋਜਨ ਖਾਣਾ। ਭੋਜਨ ਵਿੱਚ ਕੋਈ ਦਿਲਚਸਪੀ ਨਾ ਹੋਣੀ। ਕਿਸੇ ਡਾਕਟਰ ਤੋਂ ਮਦਦ ਲਓ। ਭਾਰ ਘੱਟਣਾ। ਖਾਣਾ ਭੁੱਲ ਜਾਣਾ। ਘੱਟ ਮਾਤਰਾ ਵਿੱਚ ਭੋਜਨ ਖਾਣਾ। ਨਿਯਮਿਤ ਮਾਤਰਾ ਵਿੱਚ ਭੋਜਨ ਖਾਣਾ ਹੈ ਪਰ ਫਿਰ ਵੀ ਭਾਰ ਘੱਟ ਜਾਣਾ। ਭੋਜਨ ਦੀ ਮਾਤਰਾ ਵਧਾਓ। ਉਹ ਭੋਜਨ ਦਿਓ ਜੋ ਉਹਨਾਂ ਨੂੰ ਪਸੰਦ ਆਏਗਾ। ਸੁਆਦਲਾ ਭੋਜਨ ਵਧਾਓ ਕਿਉਂਕਿ ਵਿਅਕਤੀ ਦਾ ਸੁਆਦ ਖਰਾਬ ਹੋਇਆ ਹੋ ਸਕਦਾ ਹੈ। ਕਿਸੇ ਡਾਕਟਰ ਤੋਂ ਮਦਦ ਲਓ। ਭਾਰ ਵੱਧਣਾ। ਪਰੋਸਿਆ ਗਿਆ ਸਾਰਾ ਭੋਜਨ ਖਾ ਜਾਣਾ। ਪਹਿਲਾਂ ਨਾਲੋਂ ਜ਼ਿਆਦਾ ਸਨੈਕਸ ਖਾਣਾ ਕਿਉਂਕਿ ਉਹ ਭੁੱਲ ਜਾਂਦੇ ਹਨ ਕਿ ਉਹ ਪਹਿਲਾਂ ਹੀ ਖਾ ਚੁੱਕੇ ਹਨ। ਭੋਜਨ ਦਾ ਜਨੂੰਨ ਹੈ। ਖਾਣ ਅਤੇ ਪੀਣ ਦੀ ਉਦਾਹਰਨ ਬਣੋ (ਭਾਵ ਵਿਅਕਤੀ ਨਾਲ ਖਾਣਾ ਅਤੇ ਪੀਣਾ)। ਛੋਟੇ ਹਿੱਸੇ ਪਰੋਸੋ। ਜਦੋਂ ਵਿਅਕਤੀ ਸੰਕੇਤ ਕਰਦਾ ਹੈ ਕਿ ਉਸਦਾ ਪੇਟ ਭਰ ਗਿਆ ਹੈ ਤਾਂ ਪਲੇਟ ਨੂੰ ਹਟਾ ਦਿਓ। ਘੱਟ ਕੈਲੋਰੀ ਵਾਲੇ ਸਨੈਕਸ ਦਿਓ। ਸੇਵ ਕਰੋ