ਭਾਗ ੪ ਪਾਠ ੧. ਖਾਣਾ ਅਤੇ ਪੀਣਾ - ਵਧੇਰੇ ਖੁਸ਼ਗਵਾਰ ਭੋਜਨ ਦੇ ਸਮੇਂ ਇਹ ਪਾਠ ਮਹੱਤਵਪੂਰਨ ਕਿਉਂ ਹੈ? ਡਿਮੈਂਸ਼ੀਆ ਦੇ ਪੜਾਅ ਅਤੇ ਹੋਰ ਸਿਹਤ ਸਥਿਤੀਆਂ ਦੇ ਆਧਾਰ ‘ਤੇ ਡਿਮੈਂਸ਼ੀਆ ਵੱਖ-ਵੱਖ ਤਰੀਕਿਆਂ ਨਾਲ ਖਾਣ-ਪੀਣ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਹ ਪਾਠ ਮੇਰੀ ਕਿਵੇਂ ਮਦਦ ਕਰੇਗਾ? ਵਧੇਰੇ ਖੁਸ਼ਗਵਾਰ ਭੋਜਨ ਦੇ ਸਮੇਂ ਬਣਾਉਣ ਅਤੇ ਪਾਣੀ ਦੀ ਕਮੀ ਨੂੰ ਰੋਕਣ ਵਿੱਚ ਮਦਦ ਕਰਨ ਦੇ ਤਰੀਕੇ ਸਿੱਖ ਕੇ। ਮੈਂ ਕੀ ਸਿੱਖਾਂਗਾ/ਸਿੱਖਾਂਗੀ? ਭੋਜਨ ਦੇ ਸਮੇਂ ਨੂੰ ਹੋਰ ਖੁਸ਼ਗਵਾਰ ਬਣਾਉਣਾ। ਭੋਜਨ ਦੇ ਸਮੇਂ ਚੰਗੇ ਮਾਹੌਲ ਨੂੰ ਉਤਸ਼ਾਹਿਤ ਕਰਨਾ। ਸਿਹਤ ਸਥਿਤੀਆਂ ਜੋ ਖਾਣ-ਪੀਣ ਨੂੰ ਪ੍ਰਭਾਵਿਤ ਕਰਦੀਆਂ ਹਨ। ਪਾਣੀ ਦੀ ਕਮੀ ਨੂੰ ਰੋਕਣਾ।