ਭਾਗ

੪

ਪਾਠ ੫. ਰੋਜ਼ਾਨਾ ਦੇ ਰੁਟੀਨ

ਆਓ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ

ਇਮਾਨ ਨੂੰ ਡਿਮੈਂਸ਼ੀਆ ਹੈ ਅਤੇ ਉਸ ਨੂੰ ਸਵੇਰੇ ਤਿਆਰ ਹੋਣ ਤੋਂ ਤੁਰੰਤ ਬਾਅਦ ਚਾਹ ਪੀਣ ਦੀ ਆਦਤ ਹੈ। ਉਸਦੀ ਧੀ ਅਮੀਨਾ ਸੱਚਮੁੱਚ ਆਪਣੀ ਮਾਂ ਨੂੰ ਹਰ ਰੋਜ਼ ਸੈਰ ਕਰਨ ਲਈ ਉਤਸ਼ਾਹਿਤ ਕਰਨਾ ਚਾਹੁੰਦੀ ਹੈ, ਜਿਵੇਂ ਕਿ ਉਸਦੇ ਡਾਕਟਰ ਦੁਆਰਾ ਸਿਫ਼ਾਰਿਸ਼ ਕੀਤੀ ਗਈ ਹੈ। ਅਮੀਨਾ ਨੂੰ ਆਪਣੀ ਮਾਂ ਦਾ ਆਮ ਰੁਟੀਨ ਪਤਾ ਨਹੀਂ ਹੈ, ਇਸ ਲਈ ਜਦੋਂ ਉਹ ਨਾਸ਼ਤੇ ਤੋਂ ਬਾਅਦ ਇਮਾਨ ਨੂੰ ਸੈਰ ਕਰਨ ਲਈ ਲਿਜਾਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਇਮਾਨ ਇਨਕਾਰ ਕਰ ਦਿੰਦੀ ਹੈ।

ਆਪਣੀ ਸਮਝ ਦੀ ਜਾਂਚ ਕਰੋ

ਸਵੇਰ ਦੇ ਰੁਟੀਨ। 

ਤੁਹਾਡੇ ਕੋਲ ਅਮੀਨਾ ਲਈ ਕੀ ਸੁਝਾਅ ਹਨ?

ਕਿਰਪਾ ਕਰਕੇ ਹੇਠਾਂ ਦਿੱਤੇ ਜਵਾਬਾਂ ਵਿੱਚੋਂ ਸਹੀ ਜਵਾਬ ਚੁਣੋ। 

ਧਿਆਨ ਵਿੱਚ ਰੱਖੋ 

ਜਿੰਨਾ ਸੰਭਵ ਹੋ ਸਕੇ, ਰੁਟੀਨ (ਡਿਮੈਂਸ਼ੀਆ ਨਾਲ ਜੀ ਰਿਹਾ ਵਿਅਕਤੀ ਹਰ ਰੋਜ਼ ਜਾਂ ਲਗਭਗ ਹਰ ਰੋਜ਼ ਕਰਦਾ ਹੈ) ਨੂੰ ਜਾਰੀ ਰੱਖਣਾ ਮਹੱਤਵਪੂਰਨ ਹੈ। ਇਸ ਨਾਲ ਉਲਝਣ, ਘਬਰਾਹਟ, ਬੇਚੈਨੀ ਅਤੇ ਬੋਰੀਅਤ ਤੋਂ ਬਚਣ ਵਿੱਚ ਮਦਦ ਮਿਲ ਸਕਦੀ ਹੈ।

ਇਸ ਨਾਲ ਵਿਅਕਤੀ ਦੀ ਇੱਜ਼ਤ ਦਾ ਸਨਮਾਨ ਕਰਨ ਵਿੱਚ ਵੀ ਮਦਦ ਮਿਲਦੀ ਹੈ। ਇੱਕ ਪਲ ਲਈ ਇਸ ਬਾਰੇ ਸੋਚੋ ਕਿ ਜੇ ਤੁਹਾਡੇ ਰੁਟੀਨ ਬਦਲ ਜਾਣ ਜਾਂ ਕਿਸੇ ਹੋਰ ਵਿਅਕਤੀ ਦੁਆਰਾ ਯੋਜਨਾਬੱਧ ਕਿੱਤੇ ਗਏ ਹੋਣ ਤਾਂ ਤੁਸੀਂ ਕਿਵੇਂ ਮਹਿਸੂਸ ਕਰੋਗੇ।

40/46