ਭਾਗ ੪ ਪਾਠ ੧. ਖਾਣਾ ਅਤੇ ਪੀਣਾ - ਵਧੇਰੇ ਖੁਸ਼ਗਵਾਰ ਭੋਜਨ ਦੇ ਸਮੇਂ ਪਾਣੀ ਦੀ ਕਮੀ ਨੂੰ ਰੋਕਣਾ ਡਿਮੈਂਸ਼ੀਆ ਨਾਲ ਜੀ ਰਹੇ ਲੋਕਾਂ ਵਿੱਚ ਪਾਣੀ ਦੀ ਕਮੀ ਹੋਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸਦੇ ਕਈ ਕਾਰਨ ਹੋ ਸਕਦੇ ਹਨ: ਆਪਣੀਆਂ ਲੋੜਾਂ ਦੀ ਵਿਆਖਿਆ ਕਰਨ ਵਿੱਚ ਅਸਮਰਥਤਾ; ਪਿਆਸ ਦਾ ਘਟਿਆ ਹੋਇਆ ਅਹਿਸਾਸ; ਪੀਣ ਲਈ ਕਾਫ਼ੀ ਪੇਸ਼ਕਸ਼ ਨਹੀਂ ਕੀਤੀ ਜਾਂਦੀ; ਅਤੇ; ਡਿਮੈਂਸ਼ੀਆ ਦੇ ਅਖੀਰਲੇ ਪੜਾਅ ਵਿੱਚ ਨਿਗਲਣ ਦੀਆਂ ਸਮੱਸਿਆਵਾਂ। ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਉਸ ਨੂੰ ਹਰ ਰੋਜ਼ 8-10 ਗਲਾਸ (੧ ੫ ੦ ੦ – ੨ ੦ ੦ ੦ ਮਿਲੀਲੀਟਰ) ਤਰਲ ਪੀਣ ਲਈ ਉਤਸ਼ਾਹਿਤ ਕਰਨ ਦੀ ਲੋੜ ਹੈ। ਇਸ ਵਿੱਚ ਪਾਣੀ, ਆਈਸਡ ਲੌਲੀਜ਼, ਸੂਪ ਅਤੇ ਜੂਸ ਸ਼ਾਮਲ ਹੋ ਸਕਦੇ ਹਨ, ਪਰ ਚਾਹ ਜਾਂ ਕੌਫੀ ਸ਼ਾਮਲ ਨਹੀਂ ਹਨ। ਗੰਭੀਰ ਰੂਪ ਵਿੱਚ ਪਾਣੀ ਦੀ ਕਮੀ ਆਤਿਫ ਨੂੰ ਅਲਜ਼ਾਈਮਰ ਰੋਗ ਹੈ, ਪਰ ਉਹ ਆਪਣੀ ਪਤਨੀ ਇਰਸਾ ਦੀ ਸਹਾਇਤਾ ਤੋਂ ਬਿਨਾਂ ਖਾ ਅਤੇ ਪੀ ਸਕਦਾ ਹੈ। ਆਤਿਫ ਨੂੰ ਬਹੁਤ ਜ਼ਿਆਦਾ ਤੁਰਨਾ ਪਸੰਦ ਹੈ। ਇੱਕ ਗਰਮ ਦੁਪਹਿਰ, ਇਰਸਾ ਨੇ ਇਹ ਵੀ ਦੇਖਿਆ ਕਿ ਆਤਿਫ ਬਹੁਤ ਥੱਕਿਆ ਹੋਇਆ ਹੈ, ਬਹੁਤ ਹੌਲੀ ਤੁਰਦਾ ਹੈ ਅਤੇ ਫਿਰ ਫਰਸ਼ ‘ਤੇ ਡਿੱਗ ਜਾਂਦਾ ਹੈ। ਆਤਿਫ ਨੂੰ ਸਥਾਨਕ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਭੇਜਿਆ ਗਿਆ ਹੈ ਅਤੇ ਉਸ ਵਿੱਚ ਪਾਣੀ ਦੀ ਕਮੀ ਹੋਣ ਦਾ ਪਤਾ ਲੱਗਿਆ। ਹਸਪਤਾਲ ਵਿੱਚ ਇਲਾਜ ਤੋਂ ਬਾਅਦ, ਆਤਿਫ ਠੀਕ ਹੋ ਗਿਆ ਹੈ ਅਤੇ ਦੁਬਾਰਾ ਘਰ ਜਾ ਸਕਦਾ ਹੈ। ਆਪਣੀ ਸਮਝ ਦੀ ਜਾਂਚ ਕਰੋਗੰਭੀਰ ਰੂਪ ਵਿੱਚ ਪਾਣੀ ਦੀ ਕਮੀ। ਆਤਿਫ ਦੇ ਘਰ ਜਾਣ ਦੀ ਛੁੱਟੀ ਤੋਂ ਬਾਅਦ ਇਰਸਾ ਇਸ ਸਥਿਤੀ ਨਾਲ ਕਿਵੇਂ ਨਜਿੱਠ ਸਕਦੀ ਹੈ? ਕਿਰਪਾ ਕਰਕੇ ਉਹ ਸਾਰੇ ਜਵਾਬ ਚੁਣੋ ਜੋ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਢੁਕਵੇਂ ਹਨ। ਇਰਸਾ ਸਮੇਂ ਅਤੇ ਤਰਲ ਦੀ ਮਾਤਰਾ ਨੂੰ ਦਰਜ ਕਰਦੀ ਹੈ ਜੋ ਆਤਿਫ ਅਸਲ ਵਿੱਚ ਖਪਤ ਕਰਦਾ ਹੈ। ਇਰਸਾ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਆਤਿਫ ਦਿਨ ਵੇਲੇ 8-10 ਗਲਾਸ ਪਾਣੀ ਪੀਵੇ। ਇਰਸਾ ਨੂੰ ਆਤਿਫ ਨੂੰ ਇਹ ਫੈਸਲਾ ਲੈਣ ਦੇਣਾ ਚਾਹੀਦਾ ਹੈ ਕਿ ਪਾਣੀ ਕਦੋਂ ਪੀਣਾ ਹੈ। ਸਹੀ ਜਵਾਬ ਦਿਖਾਓ ਇਰਸਾ ਸਮੇਂ ਅਤੇ ਤਰਲ ਦੀ ਮਾਤਰਾ ਨੂੰ ਦਰਜ ਕਰਦੀ ਹੈ ਜੋ ਆਤਿਫ ਅਸਲ ਵਿੱਚ ਖਪਤ ਕਰਦਾ ਹੈ। ਇਹ ਇੱਕ ਚੰਗੀ ਪ੍ਰਤਿਕਿਰਿਆ ਹੈ। ਇੱਕ ਰੁਟੀਨ ਸਥਾਪਤ ਕਰਨਾ ਅਤੇ ਨਾਸ਼ਤੇ ਦੇ ਸਮੇਂ ਤੋਂ ਲੈ ਕੇ ਰਾਤ ਦੇ ਖਾਣੇ ਦੇ ਸਮੇਂ ਤੱਕ ਆਤਿਫ ਦੁਆਰਾ ਪੀਣ ਵਾਲੇ ਗਲਾਸਾਂ ਦੀ ਗਿਣਤੀ ਨੂੰ ਦਰਜ ਕਰਨਾ ਮਦਦਗਾਰ ਹੋ ਸਕਦਾ ਹੈ। ਰਾਤ ਦੇ ਖਾਣੇ ਦੇ ਸਮੇਂ ਤੋਂ ਬਾਅਦ ਪਾਣੀ ਪੀਣ ਨਾਲ ਸੰਭਾਵੀ ਤੌਰ ‘ਤੇ ਰਾਤ ਦੇ ਸਮੇਂ ਬਾਥਰੂਮ ਜਾਣ ਦੀ ਸੰਭਾਵਨਾ ਵੱਧ ਸਕਦੀ ਹੈ। ਇਰਸਾ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਆਤਿਫ ਦਿਨ ਵੇਲੇ ੮- ੧੦ ਗਲਾਸ ਪਾਣੀ ਪੀਵੇ। ਇਹ ਇੱਕ ਚੰਗੀ ਪ੍ਰਤਿਕਿਰਿਆ ਹੈ। ਇਰਸਾ ਨੇ ਦੇਖਿਆ ਕਿ ਆਤਿਫ ਸ਼ਾਇਦ ਪੀਣਾ ਭੁੱਲ ਜਾਵੇ, ਇਸ ਲਈ ਉਹ ਆਪਣੇ ਪਤੀ ਦੀ ਹਰ ਰੋਜ਼ ਲੋੜੀਂਦਾ ਪਾਣੀ ਪੀਣ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਰਸਾ ਨੂੰ ਆਤਿਫ ਨੂੰ ਇਹ ਫੈਸਲਾ ਲੈਣ ਦੇਣਾ ਚਾਹੀਦਾ ਹੈ ਕਿ ਪਾਣੀ ਕਦੋਂ ਪੀਣਾ ਹੈ। ਇਹ ਜਵਾਬ ਇੰਨਾ ਚੰਗਾ ਨਹੀਂ ਹੈ। ਭਾਵੇਂ ਉਹ ਆਤਿਫ ਦੀ ਖੁਦਮੁਖਤਿਆਰੀ ਦਾ ਸਨਮਾਨ ਕਰ ਰਹੀ ਹੈ। ਕਿਉਂਕਿ ਡਿਮੈਂਸ਼ੀਆ ਵਾਲੇ ਲੋਕਾਂ ਵਿੱਚ ਪਿਆਸ ਦਾ ਅਹਿਸਾਸ ਘੱਟ ਜਾਂਦਾ ਹੈ, ਇਸ ਲਈ ਉਹਨਾਂ ਨੂੰ ਯਾਦ ਦਿਵਾਏ ਬਿਨਾਂ ਇਸ ਗੱਲ ਨੂੰ ਉਹਨਾਂ ਉੱਤੇ ਛੱਡਣਾ ਖਤਰਨਾਕ ਹੋ ਸਕਦਾ ਹੈ ਕਿ ਪੀਣਾ ਹੈ ਜਾਂ ਨਹੀਂ। ਜੇਕਰ ਯਾਦ ਨਾ ਕਰਵਾਇਆ ਜਾਵੇ, ਤਾਂ ਆਤਿਫ ਵਿੱਚ ਦੁਬਾਰਾ ਪਾਣੀ ਦੀ ਕਮੀ ਹੋ ਸਕਦੀ ਹੈ ਅਤੇ ਉਹ ਡਿੱਗ ਸਕਦਾ ਹੈ। ਗਲਤੀ: ਕਿਰਪਾ ਕਰਕੇ ਘੱਟੋ-ਘੱਟ ਇੱਕੋ ਵਿਕਲਪ ਚੁਣੋ>ਜਾਰੀ ਰੱਖਣ ਤੋਂ ਪਹਿਲਾਂ ਕਿਰਪਾ ਕਰਕੇ ‘ਸਹੀ ਜਵਾਬ ਦਿਖਾਓ’ ‘ਤੇ ਕਲਿੱਕ ਕਰੋ>ਗਲਤੀ: ਕਿਰਪਾ ਕਰਕੇ ਟੈਕਸਟ ਬਾਕਸ ਵਿੱਚ ਆਪਣੇ ਜਵਾਬ ਟਾਈਪ ਕਰੋ>