ਭਾਗ ੪ ਪਾਠ ੪. ਨਿੱਜੀ ਦੇਖਭਾਲ ਰੋਜ਼ਾਨਾ ਕੱਪੜੇ ਪਹਿਨਣ, ਮੂੰਹ ਦੀ ਦੇਖਭਾਲ ਲਈ ਸੁਝਾਅ ਸਹੀ ਕੱਪੜੇ ਚੁਣਨ ਜਾਂ ਢੁਕਵੇਂ ਕੱਪੜੇ ਪਾਉਣ ਵਿੱਚ ਮੁਸ਼ਕਲਾਂ ਡਿਮੈਂਸ਼ੀਆ ਵਿਅਕਤੀ ਦੀ ਕੱਪੜੇ ਚੁਣਨ ਅਤੇ ਢੁਕਵਾਂ ਪਹਿਰਾਵਾ ਪਹਿਨਣ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਤੁਸੀਂ ਉਸ ਵਿਅਕਤੀ ਦੀ, ਜਿਸਦੀ ਤੁਸੀਂ ਦੇਖਭਾਲ ਕਰਦੇ ਹੋ, ਕੱਪੜੇ ਚੁਣਨ ਅਤੇ ਅਜਿਹੇ ਤਰੀਕੇ ਨਾਲ ਪਹਿਰਾਵਾ ਪਹਿਨਣ ਵਿੱਚ ਮਦਦ ਕਰ ਸਕਦੇ ਹੋ ਜੋ ਉਹਨਾਂ ਦੇ ਬਾਕੀ ਬਚੇ ਹੁਨਰਾਂ ਦੀ ਵੱਧ ਤੋਂ ਵੱਧ ਵਰਤੋਂ ਕਰੇ। ਤੁਹਾਨੂੰ ਇਹਨਾਂ ਕੰਮਾਂ ਦੀ ਉਸ ਵੇਲੇ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ ਜਦੋਂ ਡਿਮੈਂਸ਼ੀਆ ਨਾਲ ਜੀ ਰਿਹਾ ਵਿਅਕਤੀ ਹਾਲੇ ਵੀ ਇਹ ਕੰਮ ਕਰ ਸਕਦਾ ਹੈ।