ਭਾਗ

ਪਾਠ ੫. ਰੋਜ਼ਾਨਾ ਦੇ ਰੁਟੀਨ

ਦਿਨ ਦੇ ਦੌਰਾਨ 

ਉਹਨਾਂ ਗਤੀਵਿਧੀਆਂ ਦੀ ਯੋਜਨਾ ਬਣਾਉਣਾ ਮਦਦਗਾਰ ਹੁੰਦਾ ਹੈ ਜਿਨ੍ਹਾਂ ਦਾ ਤੁਹਾਡੇ ਦੁਆਰਾ ਦੇਖਭਾਲ ਕੀਤਾ ਜਾ ਰਿਹਾ ਵਿਅਕਤੀ, ਉਸ ਦੀਆਂ ਪੁਰਾਣੀਆਂ ਦਿਲਚਸਪੀਆਂ ਅਤੇ ਮੌਜੂਦਾ ਸਮਰੱਥਤਾਵਾਂ ਦੇ ਅਧਾਰ ਤੇ, ਆਨੰਦ ਮਾਣਦਾ ਹੈ।

ਆਓ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ

ਇਮਾਨ ਨੂੰ ਬੇਕ ਕਰਨਾ ਪਸੰਦ ਹੈ ਅਤੇ ਪਰਿਵਾਰਕ ਇਕੱਠਾਂ ਲਈ ਸਮੋਸੇ ਅਤੇ ਮਿਠਾਈ ਬਣਾਇਆ ਕਰਦੀ ਸੀ। ਹੁਣ ਜਦੋਂ ਉਸਨੂੰ ਡਿਮੈਂਸ਼ੀਆ ਹੈ, ਤਾਂ ਉਹ ਕਈ ਵਾਰ ਸਮੱਗਰੀ ਅਤੇ ਉਹਨਾਂ ਨੂੰ ਪਾਉਣ ਦਾ ਕ੍ਰਮ ਭੁੱਲ ਜਾਂਦੀ ਹੈ। 

ਸ਼ੁਰੂ ਵਿੱਚ, ਇਮਾਨ ਬੇਕਿੰਗ ਜਾਰੀ ਰੱਖਣ ਵਿੱਚ ਮਦਦ ਲਈ ਯੂਟਿਊਬ ਦੀ ਵਰਤੋਂ ਕਰਦੀ ਹੈ ਪਰ ਉਸਨੂੰ ਇਹ ਜ਼ਿਆਦਾ ਮੁਸ਼ਕਲ ਲੱਗਦਾ ਹੈ। ਸਮੋਸਿਆਂ ਅਤੇ ਮਠਿਆਈ ਦਾ ਸੁਆਦ ਬਹੁਤ ਵਧੀਆ ਨਹੀਂ ਹੁੰਦਾ ਅਤੇ ਉਹਨਾਂ ਨੂੰ ਸੁੱਟ ਦੇਣਾ ਪੈਂਦਾ ਹੈ। ਅਮੀਨਾ ਇਸ ਗਤੀਵਿਧੀ ਨੂੰ ਜਾਰੀ ਰੱਖਣ ਵਿੱਚ ਆਪਣੀ ਮਾਂ ਦੀ ਮਦਦ ਕਰਨਾ ਚਾਹੁੰਦੀ ਹੈ।

ਆਪਣੀ ਸਮਝ ਦੀ ਜਾਂਚ ਕਰੋ

ਦਿਨ ਦੇ ਦੌਰਾਨ ਪਹਿਲਾਂ ਵਾਲੀਆਂ ਗਤੀਵਿਧੀਆਂ ਅਤੇ ਦਿਲਚਸਪੀਆਂ ਨੂੰ ਬਣਾਏ ਰੱਖਣਾ।

ਤੁਹਾਡੇ ਕੋਲ ਅਮੀਨਾ ਲਈ ਕੀ ਸੁਝਾਅ ਹਨ? 

ਕਿਰਪਾ ਕਰਕੇ ਹੇਠਾਂ ਦਿੱਤੇ ਜਵਾਬਾਂ ਵਿੱਚੋਂ ਸਹੀ ਜਵਾਬ ਚੁਣੋ। 

42/46