ਭਾਗ ੫ ਪਾਠ ੪. ਡਿਪਰੈਸ਼ਨ (ਉਦਾਸੀਨਤਾ), ਵਿਆਕੁਲਤਾ ਅਤੇ ਬੇਰੁਖ਼ੀ ਇੱਥੇ ਇੱਕ ਹੋਰ ਉਦਾਹਰਨ ਹੈ ਨਿਰਮਲ ਨੂੰ ਡਿਮੈਂਸ਼ੀਆ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਜੈਅ ਉਸਦਾ ਪੋਤਾ ਹੈ। ਕਿਉਂਕਿ ਜੈਅ ਦੇ ਮਾਪੇ ਕੰਮ ਕਰਦੇ ਹਨ ਅਤੇ ਉਹ ਸਕੂਲ ਵਿੱਚ ਪੜ੍ਹਦਾ ਹੈ, ਉਹ ਦੁਪਹਿਰ ਨੂੰ ਮੁੱਖ ਦੇਖਭਾਲ ਕਰਨ ਵਾਲਾ ਹੁੰਦਾ ਹੈ। ਜੈਅ ਇੱਕ ਟੀਵੀ ਸ਼ੋਅ ਦੇਖ ਰਿਹਾ ਹੈ ਜਦੋਂ ਕਿ ਉਸਦੀ ਦਾਦੀ ਸਿਲਾਈ ਕਰ ਰਹੀ ਹੈ। ਟੀਵੀ ਸ਼ੋਅ ਵਿੱਚ ਉੱਚੀ ਆਵਾਜ਼ ਅਤੇ ਅਸ਼ਲੀਲ ਭਾਸ਼ਾ ਹੈ। ਅਚਾਨਕ, ਉਸਦੀ ਦਾਦੀ ਖੜ੍ਹੀ ਹੋ ਜਾਂਦੀ ਹੈ ਅਤੇ ਆਪਣੇ ਹੱਥਾਂ ਨੂੰ ਮਲਦੇ ਹੋਏ ਕਮਰੇ ਵਿੱਚ ਤੇਜ਼ੀ ਨਾਲ ਏਧਰ-ਉਧਰ ਤੁਰਦੀ ਹੈ। ਉਹ ਆਪਣੇ-ਆਪ ਨਾਲ ਬੁੜਬੁੜਾਉਂਦੀ ਹੈ “ਮੈਨੂੰ ਘਰ ਜਾਣਾ ਚਾਹੀਦਾ ਹੈ”, “ਮੈਨੂੰ ਘਰ ਜਾਣਾ ਚਾਹੀਦਾ ਹੈ”। ਆਪਣੀ ਸਮਝ ਦੀ ਜਾਂਚ ਕਰੋਡਿਮੈਂਸ਼ੀਆ ਵਾਲੇ ਵਿਅਕਤੀ ‘ਤੇ ਪ੍ਰਤਿਕਿਰਿਆ ਕਰਨੀ ਜੋ ਵਿਆਕੁਲ ਮਹਿਸੂਸ ਕਰ ਰਿਹਾ ਹੈ। ਤੁਹਾਡੇ ਵਿਚਾਰ ਵਿੱਚ ਜੈਅ ਨੂੰ ਇਸ ਸਥਿਤੀ ‘ਤੇ ਕਿਵੇਂ ਪ੍ਰਤਿਕਿਰਿਆ ਕਰਨੀ ਚਾਹੀਦੀ ਹੈ? ਹੇਠਾਂ ਕੁਝ ਚੀਜ਼ਾਂ ਹਨ ਜੋ ਜੈਅ ਕਰ ਸਕਦਾ ਹੈ ਜਾਂ ਕਹਿ ਸਕਦਾ ਹੈ। ਕਿਰਪਾ ਕਰਕੇ ਸਹੀ ਜਵਾਬ ਚੁਣੋ। ਆਪਣੀ ਦਾਦੀ ਨੂੰ ਕਿਸੇ ਚੀਜ਼ ਵਿੱਚ ਉਸਦੀ ਮਦਦ ਕਰਨ ਲਈ ਕਹੇ। ਆਪਣੇ ਹੈੱਡਫੋਨ ਲੱਭੇ ਅਤੇ ਉਸਦੀ ਦਾਦੀ ਨੂੰ ਉਸਦੀ ਸਿਲਾਈ ਵਿੱਚ ਵਾਪਸ ਜਾਣ ਲਈ ਉਤਸ਼ਾਹਿਤ ਕਰੇ ਤਾਂ ਜੋ ਉਹ ਰੁੱਝੀ ਰਹੇ। ਸੋਚੋ “ਇਹ ਦਾਦੀ ਦੀ ਗਲਤੀ ਨਹੀਂ ਹੈ ਜਿਸ ਤਰ੍ਹਾਂ ਉਹ ਵਿਵਹਾਰ ਕਰਦੀ ਹੈ।”ਆਪਣੀ ਦਾਦੀ ਵੱਲ ਮੁਸਕਰਾਓ ਅਤੇ ਉਸਨੂੰ ਭਰੋਸਾ ਦਿਵਾਓ ਕਿ ਉਹ ਸੁਰੱਖਿਅਤ ਹੈ। ਕਹੋ “ਦਾਦੀ! ਬੈਠ ਜਾਓ, ਤੁਸੀਂ ਮੇਰੇ ਲਈ ਮੇਰਾ ਸ਼ੋਅ ਦੇਖਣਾ ਅਸੰਭਵ ਬਣਾ ਰਹੇ ਹੋ। ਬੁੜਬੁੜ ਦੀ ਅਵਾਜ਼ ਨੂੰ ਲੁਕਾਉਣ ਲਈ ਟੀਵੀ ਦੀ ਆਵਾਜ਼ ਵਧਾਓ ਅਤੇ ਦਾਦੀ ਤੋਂ ਦੂਰ ਹੋ ਜਾਓ।ਸਹੀ ਜਵਾਬ ਦਿਖਾਓ ਆਪਣੀ ਦਾਦੀ ਨੂੰ ਕਿਸੇ ਚੀਜ਼ ਵਿੱਚ ਉਸਦੀ ਮਦਦ ਕਰਨ ਲਈ ਕਹੇ। ਇਹ ਮਦਦ ਕਰ ਸਕਦਾ ਹੈ ਕਿਉਂਕਿ ਇਹ ਨਿਰਮਲ ਦਾ ਧਿਆਨ ਭਟਕਾ ਸਕਦਾ ਹੈ ਅਤੇ ਉਸਦੀ ਪ੍ਰਤਿਕਿਰਿਆ ਨੂੰ ਬਦਲ ਸਕਦਾ ਹੈ। ਆਪਣੇ ਹੈੱਡਫੋਨ ਲੱਭੇ ਅਤੇ ਉਸਦੀ ਦਾਦੀ ਨੂੰ ਉਸਦੀ ਸਿਲਾਈ ਵਿੱਚ ਵਾਪਸ ਜਾਣ ਲਈ ਉਤਸ਼ਾਹਿਤ ਕਰੇ ਤਾਂ ਜੋ ਉਹ ਰੁੱਝੀ ਰਹੇ। ਇਹ ਇੱਕ ਚੰਗੀ ਪ੍ਰਤਿਕਿਰਿਆ ਹੈ। ਜੈਅ ਹਾਲੇ ਵੀ ਹੈੱਡਫੋਨ ਨਾਲ ਟੀਵੀ ਦੇਖ ਸਕਦਾ ਹੈ ਤਾਂ ਜੋ ਇਹ ਨਿਰਮਲ ਲਈ ਬਹੁਤ ਉੱਚੀ ਨਾ ਹੋਵੇ, ਅਤੇ ਨਿਰਮਲ ਆਪਣੀ ਸਿਲਾਈ ਵਿੱਚ ਦੁਬਾਰਾ ਰੁੱਝ ਸਕਦੀ ਹੈ। ਸੋਚੋ “ਇਹ ਦਾਦੀ ਦੀ ਗਲਤੀ ਨਹੀਂ ਹੈ ਜਿਸ ਤਰ੍ਹਾਂ ਉਹ ਵਿਵਹਾਰ ਕਰਦੀ ਹੈ।” ਇਹ ਇੱਕ ਚੰਗੀ ਪ੍ਰਤਿਕਿਰਿਆ ਹੈ ਕਿਉਂਕਿ ਇਹ ਮੰਨਦਾ ਹੈ ਕਿ ਨਿਰਮਲ ਦੀ ਪ੍ਰਤਿਕਿਰਿਆ ਉਸਦੇ ਦਿਮਾਗ ਵਿੱਚ ਤਬਦੀਲੀਆਂ ਕਾਰਨ ਹੋ ਸਕਦੀ ਹੈ। ਆਪਣੀ ਦਾਦੀ ਵੱਲ ਮੁਸਕਰਾਓ ਅਤੇ ਉਸਨੂੰ ਭਰੋਸਾ ਦਿਵਾਓ ਕਿ ਉਹ ਸੁਰੱਖਿਅਤ ਹੈ। ਇਹ ਇੱਕ ਚੰਗੀ ਪ੍ਰਤਿਕਿਰਿਆ ਹੈ ਕਿਉਂਕਿ ਜਿਹੜੇ ਲੋਕ ਬੇਚੈਨ ਮਹਿਸੂਸ ਕਰ ਰਹੇ ਹਨ ਉਹਨਾਂ ਨੂੰ ਵਾਧੂ ਪਿਆਰ ਅਤੇ ਸਹਾਇਤਾ ਦੀ ਲੋੜ ਹੁੰਦੀ ਹੈ। ਕਹੋ “ਦਾਦੀ! ਬੈਠ ਜਾਓ, ਤੁਸੀਂ ਮੇਰੇ ਲਈ ਮੇਰਾ ਸ਼ੋਅ ਦੇਖਣਾ ਅਸੰਭਵ ਬਣਾ ਰਹੇ ਹੋ। ਇਹ ਪ੍ਰਤਿਕਿਰਿਆ ਚੰਗੀ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਦਾ ਸਿੱਧਾ ਆਦੇਸ਼ ਨਿਰਮਲ ਨੂੰ ਹੋਰ ਵੀ ਬੇਚੈਨ ਮਹਿਸੂਸ ਕਰਾ ਸਕਦਾ ਹੈ। ਬੁੜਬੁੜ ਦੀ ਅਵਾਜ਼ ਨੂੰ ਲੁਕਾਉਣ ਲਈ ਟੀਵੀ ਦੀ ਆਵਾਜ਼ ਵਧਾਓ ਅਤੇ ਦਾਦੀ ਤੋਂ ਦੂਰ ਹੋ ਜਾਓ। ਇਹ ਇੱਕ ਚੰਗੀ ਪ੍ਰਤਿਕਿਰਿਆ ਨਹੀਂ ਹੈ। ਇਸ ਨਾਲ ਸਿਰਫ ਉਸ ਦੀ ਦਾਦੀ ਦੀ ਬੇਚੈਨੀ ਵਧੇਗੀ। ਗਲਤੀ: ਕਿਰਪਾ ਕਰਕੇ ਘੱਟੋ-ਘੱਟ ਇੱਕੋ ਵਿਕਲਪ ਚੁਣੋ>ਜਾਰੀ ਰੱਖਣ ਤੋਂ ਪਹਿਲਾਂ ਕਿਰਪਾ ਕਰਕੇ ‘ਸਹੀ ਜਵਾਬ ਦਿਖਾਓ’ ‘ਤੇ ਕਲਿੱਕ ਕਰੋ>ਗਲਤੀ: ਕਿਰਪਾ ਕਰਕੇ ਟੈਕਸਟ ਬਾਕਸ ਵਿੱਚ ਆਪਣੇ ਜਵਾਬ ਟਾਈਪ ਕਰੋ>