ਭਾਗ ੫ ਪਾਠ ੬. ਭੁਲੇਖੇ ਅਤੇ ਮਨੋਭਰਮ ਭੁਲੇਖਿਆਂ ਅਤੇ ਮਨੋਭਰਮਾਂ ਨੂੰ ਕਿਵੇਂ ਰੋਕਿਆ ਜਾਵੇ ਜਾਂ ਘਟਾਇਆ ਜਾਵੇ? ਆਓ ਅੱਗੇ ਦਿੱਤੀ ਉਦਾਹਰਨ ‘ਤੇ ਨਜ਼ਰ ਮਾਰੀਏ ਰਜੇਸ਼ ਦੀ ਪਤਨੀ ਪੂਜਾ ਨੂੰ ਡਿਮੈਂਸ਼ੀਆ ਹੈ। ਇੱਕ ਦਿਨ, ਰਜੇਸ਼ ਅਤੇ ਪੂਜਾ ਸੈਰ ਲਈ ਬਾਹਰ ਜਾਂਦੇ ਹਨ। ਉਹਨਾਂ ਨੂੰ ਦੂਰ ਇੱਕ ਔਰਤ ਦਿਖਾਈ ਦਿੰਦੀ ਹੈ। ਪੂਜਾ ਉੱਚੀ-ਉੱਚੀ ਬੁਲਾਉਣਾ ਸ਼ੁਰੂ ਕਰ ਦਿੰਦੀ ਹੈ “ਵਾਨਿਕਾ, ਵਾਨਿਕਾ, ਮੈਂ ਇੱਥੇ ਹਾਂ”। ਫਿਰ ਉਹ ਔਰਤ ਵੱਲ ਜਾਣਾ ਸ਼ੁਰੂ ਕਰਦੀ ਹੈ ਜਿਸ ਨੂੰ ਰਜੇਸ਼ ਜਾਣਦਾ ਨਹੀਂ ਹੈ; ਇੱਕ ਜਵਾਨ ਔਰਤ ਜੋ ਸ਼ਾਇਦ ਲਗਭਗ 20 ਸਾਲ ਦੀ ਹੈ। ਪੂਜਾ ਗਲਤੀ ਨਾਲ ਸਮਝ ਲੈਂਦੀ ਹੈ ਕਿ ਪਾਰਕ ਵਿੱਚ ਜਵਾਨ ਔਰਤ ਉਸਦੀ ਭੈਣ ਹੈ ਜਿਸਦੀ 30 ਸਾਲ ਪਹਿਲਾਂ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਜਵਾਨ ਔਰਤ ਉਸ ਨੂੰ ਨਜ਼ਰਅੰਦਾਜ਼ ਕਰਦੀ ਹੈ। ਪੂਜਾ ਬਹੁਤ ਪਰੇਸ਼ਾਨ ਹੋ ਜਾਂਦੀ ਹੈ। ਆਪਣੀ ਸਮਝ ਦੀ ਜਾਂਚ ਕਰੋ ਕਿਸੇ ਵਿਅਕਤੀ ਨੂੰ ਗਲਤੀ ਨਾਲ ਕੋਈ ਹੋਰ ਸਮਝ ਲੈਣਾ। ਕਿਰਪਾ ਕਰਕੇ ਉਹ ਸਾਰੇ ਜਵਾਬ ਚੁਣੋ ਜੋ ਤੁਹਾਨੂੰ ਲੱਗਦਾ ਹੈ ਕਿ ਕੰਮ ਕਰ ਸਕਦੇ ਹਨ। ਕਹੋ “ਜਦੋਂ ਅਸੀਂ ਘਰ ਪਹੁੰਚਾਂਗੇ, ਤੁਸੀਂ ਵਾਨਿਕਾ ਦੀਆਂ ਤਸਵੀਰਾਂ ਦੇਖ ਸਕਦੇ ਹੋ ਅਤੇ ਉਸਨੂੰ ਯਾਦ ਕਰ ਸਕਦੇ ਹੋ”। ਕਹੋ “ਹਾਂ ਤੁਸੀਂ ਸਹੀ ਹੋ, ਇਹ ਵਾਨਿਕਾ ਹੈ”। ਪੂਜਾ ਨੂੰ ਸੱਚ ‘ਦੱਸਣ’ ਦੀ ਕੋਸ਼ਿਸ਼ ਕਰੋ। ਪਾਰਕ ਵਿੱਚ ਔਰਤ ਨੂੰ ਕਿਸੇ ਵੀ ਤਰੀਕੇ ਨਾਲ ਸ਼ਾਮਲ ਕਰੋ। ਕਹੋ ਕਿ ਪਾਰਕ ਵਿੱਚ ਜਵਾਨ ਔਰਤ ਉਸ ਵਰਗੀ ਦਿਖਦੀ ਹੈ, ਪਰ ਇਹ ਉਹ ਨਹੀਂ ਹੈ। ਪੂਜਾ ਨਾਲ ਬਹਿਸ ਕਰੋ ਕਿ ਜਵਾਨ ਔਰਤ ਉਸਦੀ ਭੈਣ ਨਹੀਂ ਹੈ। ਸਿੱਧਾ ਸੱਚ ਬੋਲੋ, ਕਠੋਰਤਾ ਨਾਲ, ਤਾਂ ਜੋ ਤੱਥ ਸਹੀ ਕੀਤੇ ਜਾ ਸਕਣ। ਉਸ ਨੂੰ ਪਾਰਕ ਵਿੱਚ ਔਰਤ ਤੋਂ ਦੂਰ ਲੈ ਜਾਓ।ਸ਼ਾਂਤ ਆਵਾਜ਼ ਵਿੱਚ ਉਸਨੂੰ ਸ਼ਾਂਤ ਕਰੋ। ਸਹੀ ਜਵਾਬ ਦਿਖਾਓ ਕਹੋ “ਜਦੋਂ ਅਸੀਂ ਘਰ ਪਹੁੰਚਾਂਗੇ, ਤੁਸੀਂ ਵਾਨਿਕਾ ਦੀਆਂ ਤਸਵੀਰਾਂ ਦੇਖ ਸਕਦੇ ਹੋ ਅਤੇ ਉਸਨੂੰ ਯਾਦ ਕਰ ਸਕਦੇ ਹੋ”। ਇਹ ਇੱਕ ਚੰਗੀ ਪ੍ਰਤਿਕਿਰਿਆ ਹੈ ਕਿਉਂਕਿ ਰਜੇਸ਼ ਉਸਦੀ ਭੈਣ ਦੇ ਮਹੱਤਵ ਵੱਲ ਧਿਆਨ ਦਿੰਦਾ ਹੈ, ਬਿਨਾਂ ਬਹਿਸ ਕੀਤੇ ਕਿ ਪੂਜਾ ਨੇ ਪਾਰਕ ਵਿੱਚ ਜਿਸ ਨੌਜਵਾਨ ਔਰਤ ਨੂੰ ਦੇਖਿਆ ਸੀ ਉਹ ਉਸਦੀ ਭੈਣ ਨਹੀਂ ਸੀ। ਕਹੋ “ਹਾਂ ਤੁਸੀਂ ਸਹੀ ਹੋ, ਇਹ ਵਾਨਿਕਾ ਹੈ”। ਇਹ ਸਹੀ ਨਹੀਂ ਹੈ ਕਿਉਂਕਿ ਇਹ ਸੱਚਾਈ ਨਹੀਂ ਹੈ। ਪੂਜਾ ਨੂੰ ਸੱਚ ‘ਦੱਸਣ’ ਦੀ ਕੋਸ਼ਿਸ਼ ਕਰੋ। ਇਹ ਚੰਗੀ ਪ੍ਰਤਿਕਿਰਿਆ ਨਹੀਂ ਹੈ ਕਿਉਂਕਿ ਸ਼ਾਇਦ ਪੂਜਾ ਸਮਝ ਨਾ ਸਕੇ। ਪਾਰਕ ਵਿੱਚ ਔਰਤ ਨੂੰ ਕਿਸੇ ਵੀ ਤਰੀਕੇ ਨਾਲ ਸ਼ਾਮਲ ਕਰੋ। ਇਹ ਮਦਦਗਾਰ ਨਹੀਂ ਹੈ ਕਿਉਂਕਿ ਇਹ ਸਥਿਤੀ ਨੂੰ ਹੋਰ ਜਟਿਲ ਬਣਾ ਸਕਦਾ ਹੈ। ਕਹੋ ਕਿ ਪਾਰਕ ਵਿੱਚ ਜਵਾਨ ਔਰਤ ਉਸ ਵਰਗੀ ਦਿਖਦੀ ਹੈ, ਪਰ ਇਹ ਉਹ ਨਹੀਂ ਹੈ। ਇਹ ਇੱਕ ਚੰਗੀ ਪ੍ਰਤਿਕਿਰਿਆ ਹੈ ਕਿਉਂਕਿ ਇਹ ਇੱਕ ਸਕਾਰਾਤਮਕ ਸਮਾਜਿਕ ਵਾਤਾਵਰਣ ਨੂੰ ਕਾਇਮ ਰੱਖਦੀ ਹੈ। ਪੂਜਾ ਨਾਲ ਬਹਿਸ ਕਰੋ ਕਿ ਜਵਾਨ ਔਰਤ ਉਸਦੀ ਭੈਣ ਨਹੀਂ ਹੈ। ਇਹ ਚੰਗੀ ਪ੍ਰਤਿਕਿਰਿਆ ਨਹੀਂ ਹੈ ਕਿਉਂਕਿ ਇਹ ਪੂਜਾ ਨੂੰ ਹੋਰ ਵੀ ਪਰੇਸ਼ਾਨ ਕਰ ਸਕਦਾ ਹੈ। ਸਿੱਧਾ ਸੱਚ ਬੋਲੋ, ਕਠੋਰਤਾ ਨਾਲ, ਤਾਂ ਜੋ ਤੱਥ ਸਹੀ ਕੀਤੇ ਜਾ ਸਕਣ। ਇਹ ਚੰਗੀ ਪ੍ਰਤਿਕਿਰਿਆ ਨਹੀਂ ਹੈ ਕਿਉਂਕਿ ਇਹ ਪੂਜਾ ਨੂੰ ਹੋਰ ਵੀ ਪਰੇਸ਼ਾਨ ਕਰ ਸਕਦਾ ਹੈ। ਉਸ ਨੂੰ ਪਾਰਕ ਵਿੱਚ ਔਰਤ ਤੋਂ ਦੂਰ ਲੈ ਜਾਓ। ਇਹ ਇੱਕ ਚੰਗੀ ਪ੍ਰਤਿਕਿਰਿਆ ਹੈ ਕਿਉਂਕਿ ਇਸ ਨਾਲ ਪਾਰਕ ਵਿੱਚ ਨੌਜਵਾਨ ਔਰਤ ਤੋਂ ਉਸਦਾ ਧਿਆਨ ਭਟਕ ਜਾਵੇਗਾ। ਸ਼ਾਂਤ ਆਵਾਜ਼ ਵਿੱਚ ਉਸਨੂੰ ਸ਼ਾਂਤ ਕਰੋ। ਇਹ ਇੱਕ ਚੰਗੀ ਪ੍ਰਤਿਕਿਰਿਆ ਹੈ ਕਿਉਂਕਿ ਭੁਲੇਖਿਆਂ ਅਤੇ ਮਨੋਭਰਮਾਂ ਵਾਲੇ ਲੋਕ ਡਰੇ ਹੋਏ ਅਤੇ ਅਸੁਰੱਖਿਅਤ ਮਹਿਸੂਸ ਕਰ ਸਕਦੇ ਹਨ। ਗਲਤੀ: ਕਿਰਪਾ ਕਰਕੇ ਘੱਟੋ-ਘੱਟ ਇੱਕੋ ਵਿਕਲਪ ਚੁਣੋ>ਜਾਰੀ ਰੱਖਣ ਤੋਂ ਪਹਿਲਾਂ ਕਿਰਪਾ ਕਰਕੇ ‘ਸਹੀ ਜਵਾਬ ਦਿਖਾਓ’ ‘ਤੇ ਕਲਿੱਕ ਕਰੋ>ਗਲਤੀ: ਕਿਰਪਾ ਕਰਕੇ ਟੈਕਸਟ ਬਾਕਸ ਵਿੱਚ ਆਪਣੇ ਜਵਾਬ ਟਾਈਪ ਕਰੋ>