ਭਾਗ

ਪਾਠ ੧. ਇਕੱਠਿਆਂ ਯਾਤਰਾ

ਦੂਜਿਆਂ ਨੂੰ ਕਿਵੇਂ ਸ਼ਾਮਲ ਕਰਨਾ ਹੈ?

ਦੇਖਭਾਲ ਕਰਨਾ ਕਈ ਵਾਰ ਦੋਸਤੀਆਂ ਅਤੇ ਰਿਸ਼ਤਿਆਂ ਨੂੰ ਚੁਣੌਤੀ ਦੇ ਸਕਦਾ ਹੈ। ਦੇਖਭਾਲ ਕਰਨ ਵਾਲੇ ਲੋਕਾਂ ਲਈ ਇਹ ਮਹਿਸੂਸ ਕਰਨਾ ਆਮ ਗੱਲ ਹੈ ਕਿ ਕੋਈ ਵੀ ਇਹ ਨਹੀਂ ਸਮਝਦਾ ਕਿ ਉਹ ਕਿਸ ਵਿੱਚੋਂ ਗੁਜ਼ਰ ਰਹੇ ਹਨ। ਦੂਜਿਆਂ ਨਾਲ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਬਾਰੇ ਗੱਲ ਕਰਨਾ ਬਿਹਤਰ ਮਹਿਸੂਸ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਡਿਮੈਂਸ਼ੀਆ ਵਾਲੇ ਕਿਸੇ ਵਿਅਕਤੀ ਦੀ ਦੇਖਭਾਲ ਕਰਨਾ ਇੱਕ ਇਕੱਲੇਪਣ ਦਾ ਅਨੁਭਵ ਨਹੀਂ ਹੋਣਾ ਚਾਹੀਦਾ। ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਦੱਸੋ ਕਿ ਤੁਸੀਂ ਕਦੋਂ ਬ੍ਰੇਕ ਲੈ ਸਕਦੇ ਹੋ। ਡਿਮੈਂਸ਼ੀਆ ਵਾਲੇ ਕਿਸੇ ਅਜ਼ੀਜ਼ ਦੀ ਦੇਖਭਾਲ ਕਰਨਾ ਕਈ ਵਾਰ ਇੱਕ ਵਿਅਕਤੀ ਲਈ ਬਹੁਤ ਵੱਡਾ ਕੰਮ ਹੁੰਦਾ ਹੈ।

ਆਪਣੀ ਸਮਝ ਦੀ ਜਾਂਚ ਕਰੋ

ਪਰਸਪਰ ਵਿਰੋਧੀ ਕੰਮਾਂ ਕਾਰਨ ਤਣਾਅ ਮਹਿਸੂਸ ਕਰਨਾ।

ਕਿਰਨ ਦੀ ਸੱਸ, ਸਰਬਜੀਤ, ਨੂੰ ਡਿਮੈਂਸ਼ੀਆ ਹੈ। ਕਿਰਨ ਨੂੰ ਅਗਲੀ ਸਵੇਰ ਬੱਚਿਆਂ ਨੂੰ ਸਕੂਲ ਛੱਡਣਾ ਪਵੇਗਾ ਕਿਉਂਕਿ ਉਸਦੇ ਪਤੀ ਨੇ ਆਮ ਨਾਲੋਂ ਜਲਦੀ ਕੰਮ ‘ਤੇ ਜਾਣਾ ਹੈ, ਇਸ ਲਈ ਉਸਨੂੰ ਅਗਲੀ ਸਵੇਰੇ 8:00 ਵਜੇ ਨਿਕਲਣ ਦੀ ਲੋੜ ਹੈ। ਕਿਰਨ ਦੀ ਨਨਾਣ, ਜੋ ਮਦਦ ਕਰ ਦਿੰਦੀ ਹੈ, ਸਵੇਰੇ 9:00 ਵਜੇ ਤੋਂ ਪਹਿਲਾਂ ਨਹੀਂ ਪਹੁੰਚ ਸਕਦੀ ਹੈ। ਇਸ ਨਾਲ ਸਰਬਜੀਤ ਇੱਕ ਘੰਟੇ ਤੋਂ ਵੱਧ ਸਮੇਂ ਲਈ ਇਕੱਲੀ ਰਹਿ ਜਾਵੇਗੀ। ਕਿਰਨ ਸੋਚਦੀ ਹੈ ਕਿ ਕੀ ਸਰਬਜੀਤ ਨੂੰ ਇਕੱਲੇ ਛੱਡਣਾ ਠੀਕ ਰਹੇਗਾ ਅਤੇ ਉਹ ਤਣਾਅ ਵਿੱਚ ਮਹਿਸੂਸ ਕਰਦੀ ਹੈ ਕਿਉਂਕਿ ਉਸਨੂੰ ਯਕੀਨੀ ਤੌਰ ‘ਤੇ ਪਤਾ ਨਹੀਂ ਹੈ ਕਿ ਕੀ ਕਰਨਾ ਹੈ।

ਕਿਰਨ ਸਥਿਤੀ ਨਾਲ ਕਿਵੇਂ ਨਜਿੱਠ ਸਕਦੀ ਸੀ?

ਉਹਨਾਂ ਸਾਰੀਆਂ ਪ੍ਰਤਿਕਿਰਿਆਵਾਂ ‘ਤੇ ਸਹੀ ਦਾ ਨਿਸ਼ਾਨ ਲਗਾਓ ਜੋ ਤੁਸੀਂ ਮਹਿਸੂਸ ਕਰਦੇ ਹੋ ਕਿ ਢੁਕਵੀਆਂ ਹਨ।

6/58