ਭਾਗ

ਪਾਠ ੩. ਫੈਸਲੇ ਲੈਣ ਵਿੱਚ ਸਹਾਇਤਾ ਕਰਨੀ

ਰੋਜ਼ਾਨਾ ਦੇ ਫੈਸਲੇ ਲੈਣ ਲਈ ਡਿਮੈਂਸ਼ੀਆ ਵਾਲੇ ਕਿਸੇ ਵਿਅਕਤੀ ਦੀ ਸਹਾਇਤਾ ਕਿਵੇਂ ਕਰਨੀ ਹੈ?

ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਸ ਨੂੰ ਉਹ ਕੁਝ ਵੀ ਕਰਨ ਲਈ ਉਤਸ਼ਾਹਿਤ ਕਰਨਾ ਮਹੱਤਵਪੂਰਨ ਹੈ ਜੋ ਉਹ ਹਾਲੇ ਵੀ ਕਰਨ ਦੇ ਸਮਰੱਥ ਹੈ। ਫੈਸਲੇ ਲੈਣ ਵਿੱਚ ਉਹਨਾਂ ਦੀ ਸਹਾਇਤਾ ਕਰਨ ਨਾਲ ਉਹਨਾਂ ਨੂੰ ਵਧੇਰੇ ਸੁਤੰਤਰ ਬਣਨ ਵਿੱਚ ਮਦਦ ਮਿਲੇਗੀ। ਫੈਸਲੇ ਲੈਣ ਵਿੱਚ ਉਹਨਾਂ ਦੀ ਸਹਾਇਤਾ ਕਰਨ ਨਾਲ ਉਹਨਾਂ ਦੇ ਸਵੈ-ਮਾਣ ਵਿੱਚ ਵੀ ਸੁਧਾਰ ਹੋ ਸਕਦਾ ਹੈ। 

ਆਓ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ 

ਸੁਖਰਾਜ ਨੂੰ ਅਲਜ਼ਾਈਮਰ ਰੋਗ ਹੈ ਅਤੇ ਉਹ ਤੇਜਬੀਰ ਨਾਲ ਵਿਆਹਿਆ ਹੋਇਆ ਹੈ। ਸੁਖਰਾਜ ਹਮੇਸ਼ਾਂ ਅਗਲੇ ਦਿਨ ਲਈ ਆਪਣਾ ਕੁੜਤਾ ਪਜਾਮਾ ਸ਼ਾਮ ਨੂੰ ਕੱਢ ਦਿੰਦਾ ਸੀ। ਹੁਣ ਉਸਨੂੰ ਡਿਮੈਂਸ਼ੀਆ ਹੈ, ਉਹ ਅਜਿਹਾ ਕਰਨਾ ਭੁੱਲ ਜਾਂਦਾ ਹੈ ਅਤੇ ਕਈ ਵਾਰ ਉਹੀ ਕੱਪੜੇ ਰੋਜ਼ਾਨਾ ਪਹਿਨਦਾ ਹੈ। 

ਆਪਣੀ ਸਮਝ ਦੀ ਜਾਂਚ ਕਰੋ

ਰੋਜ਼ਾਨਾ ਦੇ ਫੈਸਲੇ ਲੈਣ ਲਈ ਸਹਾਇਤਾ। 

ਤੁਹਾਡੇ ਖ਼ਿਆਲ ਵਿੱਚ ਇਹ ਯਕੀਨੀ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ ਕਿ ਸੁਖਰਾਜ ਸਾਫ਼ ਕੱਪੜੇ ਪਹਿਨੇ, ਅਤੇ ਨਾਲ ਹੀ ਉਸ ਦੇ ਫੈਸਲੇ ਕੋਈ ਦੂਜਾ ਵਿਅਕਤੀ ਨਾ ਲਵੇ? 

34/58