ਭਾਗ

ਪਾਠ ੪. ਨਿੱਜੀ ਦੇਖਭਾਲ

ਆਪਣੇ ਦੰਦਾਂ ਨੂੰ ਬੁਰਸ਼ ਕਰਨ ਵਿੱਚ ਮੁਸ਼ਕਲਾਂ 

ਡਿਮੈਂਸ਼ੀਆ ਨਾ ਸਿਰਫ ਯਾਦਦਾਸ਼ਤ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਪ੍ਰਬੰਧਨ, ਤਾਲਮੇਲ ਅਤੇ ਇਕਾਗਰਤਾ ਨੂੰ ਵੀ ਪ੍ਰਭਾਵਿਤ ਕਰਦਾ ਹੈ, ਜੋ ਮੂੰਹ ਦੀ ਦੇਖਭਾਲ ਕਰਨ ਲਈ ਜ਼ਰੂਰੀ ਹੁੰਦੇ ਹਨ। ਮੂੰਹ ਦੀ ਮਾੜੀ ਦੇਖਭਾਲ ਮਾੜੀ ਭੁੱਖ, ਸਾਹ ਦੀ ਬਦਬੂ, ਦੰਦਾਂ ਜਾਂ ਮਸੂੜਿਆਂ ਦੀ ਲਾਗ ਅਤੇ ਹੋਰ ਸਿਹਤ ਸਮੱਸਿਆਵਾਂ ਨਾਲ ਜੁੜੀ ਹੁੰਦੀ ਹੈ। 

ਮੂੰਹ ਦੀ ਦੇਖਭਾਲ ਵਿੱਚ ਸਹਾਇਤਾ ਕਰਨ ਦਾ ਟੀਚਾ ਵਿਅਕਤੀ ਦੀ ਉਸਦੇ ਬਾਕੀ ਦੇ ਹੁਨਰਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਵਿੱਚ ਮਦਦ ਕਰਨਾ ਹੈ।

ਆਓ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ 

ਜਸਬੀਰ ਨੂੰ ਅਲਜ਼ਾਈਮਰ ਰੋਗ ਹੈ ਪਰ ਉਹ ਬਿਨਾਂ ਸਹਾਇਤਾ ਦੇ ਆਪਣੇ ਦੰਦ ਬੁਰਸ਼ ਕਰ ਸਕਦਾ ਹੈ। ਹਾਲ ਹੀ ਵਿੱਚ, ਜਸਬੀਰ ਦੀ ਪਤਨੀ, ਇਸ਼ਾ ਨੇ ਦੇਖਿਆ ਕਿ ਉਸਦਾ ਪਤੀ ਬਾਥਰੂਮ ਵਿੱਚ ਕਾਉਂਟਰਟੌਪ ਅਤੇ ਫਰਸ਼ ‘ਤੇ ਪਾਣੀ ਅਤੇ ਟੂਥਪੇਸਟ ਨਾਲ ਜ਼ਿਆਦਾ ਗੰਦ ਪਾਉਂਦਾ ਹੈ। ਉਹ ਇਹ ਵੀ ਦੇਖਦੀ ਹੈ ਕਿ ਉਸਦਾ ਪਤੀ ਆਪਣੇ ਦੰਦਾਂ ਨੂੰ ਬੁਰਸ਼ ਨਹੀਂ ਕਰ ਸਕਦਾ ਹੈ ਜਿਵੇਂ ਕਿ ਉਹ ਆਮ ਤੌਰ ‘ਤੇ ਕਰਦਾ ਹੈ ਅਤੇ ਆਪਣੇ ਨਕਲੀ ਦੰਦਾਂ ਨੂੰ ਖੁਦ ਨਹੀਂ ਪਾ ਸਕਦਾ ਹੈ। 

ਆਪਣੀ ਸਮਝ ਦੀ ਜਾਂਚ ਕਰੋ

ਮੂੰਹ ਦੀ ਦੇਖਭਾਲ ਨੂੰ ਉਤਸ਼ਾਹਿਤ ਕਰਨਾ। 

ਤੁਹਾਡੇ ਖ਼ਿਆਲ ਵਿੱਚ ਇਸ਼ਾ ਲਈ ਸਹੀ ਜਵਾਬ ਕੀ ਹੈ?  

ਕਿਰਪਾ ਕਰਕੇ ਸਹੀ ਜਵਾਬ ਚੁਣੋ। 

30/46