ਭਾਗ ੪ ਪਾਠ ੫. ਰੋਜ਼ਾਨਾ ਦੇ ਰੁਟੀਨ ਇਹ ਪਾਠ ਮਹੱਤਵਪੂਰਨ ਕਿਉਂ ਹੈ? ਇੱਕ ਅਨੰਦਦਾਇਕ ਦਿਨ ਬਣਾਉਣ ਵਿੱਚ ਮਦਦ ਕਰਨ ਲਈ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਲਈ ਜਾਣੇ-ਪਛਾਣੇ ਰੁਟੀਨ ਅਤੇ ਗਤੀਵਿਧੀਆਂ ਨੂੰ ਬਣਾਈ ਰੱਖਣਾ ਮਹੱਤਵਪੂਰਨ ਹੈ। ਇਹ ਪਾਠ ਮੇਰੀ ਕਿਵੇਂ ਮਦਦ ਕਰੇਗਾ? ਇਹ ਸਿੱਖਣ ਦੁਆਰਾ ਕਿ ਜਿਵੇਂ-ਜਿਵੇਂ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਦੀਆਂ ਸਮਰੱਥਤਾਵਾਂ ਬਦਲਦੀਆਂ ਹਨ ਰੁਟੀਨ ਅਤੇ ਗਤੀਵਿਧੀਆਂ ਨੂੰ ਕਿਵੇਂ ਅਨੁਕੂਲ ਬਣਾਉਣਾ ਹੈ। ਮੈਂ ਕੀ ਸਿੱਖਾਂਗਾ/ਸਿੱਖਾਂਗੀ? ਦਿਨ ਦੇ ਦੌਰਾਨ ਡਿਮੈਂਸ਼ੀਆ ਵਾਲੇ ਵਿਅਕਤੀ ਲਈ ਰੁਟੀਨ ਸਥਾਪਤ ਕਰਨਾ। ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਸ ਦੀਆਂ ਬਦਲਦੀਆਂ ਸਮਰੱਥਤਾਵਾਂ ਲਈ ਰੁਟੀਨਾਂ ਨੂੰ ਅਨੁਕੂਲ ਬਣਾਉਣਾ।