ਭਾਗ ੩ ਪਾਠ ੧. ਰੋਜ਼ਾਨਾ ਜੀਵਨ ਵਿੱਚ ਤਣਾਅ ਨੂੰ ਘਟਾਉਣਾ ਆਰਾਮ ਕਰਨ ਦੀ ਗਤੀਵਿਧੀ – ਬੁਨਿਆਦੀ ਸਾਹ ਲੈਣਾ ਆਪਣੇ ਸਾਹ ‘ਤੇ ਧਿਆਨ ਦੇਣ ਨਾਲ ਆਰਾਮ ਮਿਲਦਾ ਹੈ। ਸਾਹ ਲੈਣ ਦੀ ਕਸਰਤ ਕਰਨ ਨਾਲ ਤੁਸੀਂ ਤਣਾਅ ਨੂੰ ਘਟਾ ਸਕਦੇ ਹੋ। ਇਸ ਕਸਰਤ ਵਿੱਚ ਲੱਗਣ ਵਾਲਾ ਸਮਾਂ: ੫ ਮਿੰਟ ਤੋਂ ਘੱਟ। ਸਾਵਧਾਨ: ਜੇਕਰ ਤੁਹਾਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਸ਼ਾਇਦ ਇਹ ਕਸਰਤ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਨਾ ਹੋਵੇ। ਤੁਸੀਂ ਇਹ ਇਸ ਤਰ੍ਹਾਂ ਕਰਦੇ ਹੋ: ਬੈਠੇ ਹੋਣ ਵੇਲੇ, ਆਪਣੀ ਕੁਰਸੀ ਦੇ ਪਿੱਛੇ ਆਪਣੀ ਪਿੱਠ ਲਗਾ ਕੇ ਆਪਣੀ ਕੁਰਸੀ ‘ਤੇ ਸਿੱਧਾ ਬੈਠੋ। ਖੜ੍ਹੇ ਹੋਣ ‘ਤੇ ਸਿੱਧੇ ਖੜ੍ਹੇ ਹੋਵੋ। ਆਪਣੇ ਦੋਵੇਂ ਪੈਰਾਂ ਨੂੰ ਸਤ੍ਹਾ ‘ਤੇ ਸਮਤਲ ਰੱਖੋ। ਆਪਣੇ ਸਾਹ ਲੈਣ ‘ਤੇ ਧਿਆਨ ਦਿਓ। ਸਾਹ ਲੈਂਦੇ ਰਹੋ ਜਿਵੇਂ ਤੁਹਾਨੂੰ ਆਦਤ ਹੈ। ਇਹ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਕਿਵੇਂ ਸਾਹ ਲੈਂਦੇ ਹੋ। ਆਪਣੇ ਪੇਟ ‘ਤੇ ਹੱਥ ਰੱਖੋ ਇਹ ਮਹਿਸੂਸ ਕਰਨ ਲਈ ਕਿ ਤੁਸੀਂ ਕਿਵੇਂ ਸਾਹ ਅੰਦਰ ਲੈਂਦੇ ਹੋ ਅਤੇ ਬਾਹਰ ਕੱਢਦੇ ਹੋ। ਆਪਣੇ ਮੂੰਹ ਵਿੱਚੋਂ ਸਾਹ ਬਾਹਰ ਕੱਢੋ ਅਤੇ ਆਪਣੇ ਪੇਟ ਨੂੰ ਜਿੰਨਾ ਸੰਭਵ ਹੋ ਸਕੇ ਅੰਦਰ ਖਿੱਚੋ। ਇਸ ਤਰੀਕੇ ਨਾਲ ਕੁਝ ਸਾਹਾਂ ਲਈ ਆਪਣੇ ਸਾਹ ‘ਤੇ ਧਿਆਨ ਦਿਓ ਅਤੇ ਫਿਰ ਕਸਰਤ ਬੰਦ ਕਰ ਦਿਓ।