ਭਾਗ ੩ ਪਾਠ ੨. ਖੁਸ਼ਗਵਾਰ ਗਤੀਵਿਧੀਆਂ ਲਈ ਸਮਾਂ ਕੱਢਣਾ ਖੁਸ਼ਗਵਾਰ ਗਤੀਵਿਧੀਆਂ ਕਰਨ ਵਿੱਚ ਰੁਕਾਵਟਾਂ ਆਓ ਮਿਹਰ ਦੀ ਉਦਾਹਰਨ ‘ਤੇ ਵਾਪਸ ਜਾਈਏ ਮਿਹਰ ਆਪਣਾ ਜ਼ਿਆਦਾਤਰ ਸਮਾਂ ਆਪਣੀ ਮਾਂ ਦੀ ਦੇਖਭਾਲ ਕਰਨ ਵਿੱਚ ਲਗਾਉਂਦੀ ਹੈ ਜਿਸ ਨੂੰ ਡਿਮੈਂਸ਼ੀਆ ਹੈ। ਉਸ ਨੂੰ ਕੋਈ ਮਦਦ ਨਹੀਂ ਮਿਲਦੀ ਅਤੇ ਹਰ ਵੇਲੇ ਥੱਕੀ ਰਹਿੰਦੀ ਹੈ। ਉਹ ਆਪਣੀ ਮਾਂ ਦੀ ਦੇਖਭਾਲ ਕਰਨ ਲਈ ਸੰਘਰਸ਼ ਕਰ ਰਹੀ ਹੈ ਅਤੇ ਉਸ ਨੇ ਉਹ ਕੰਮ ਕਰਨੇ ਬੰਦ ਕਰ ਦਿੱਤੇ ਹਨ ਜੋ ਉਸ ਨੂੰ ਪਸੰਦ ਹਨ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਸ ਕੋਲ ਲੋੜੀਂਦਾ ਸਮਾਂ ਨਹੀਂ ਹੈ। ਆਖਰਕਾਰ, ਮਿਹਰ ਇੰਨੀ ਥੱਕ ਗਈ ਕਿ ਉਸਨੇ ਆਪਣੇ ਕਜ਼ਨ ਤੋਂ ਮਦਦ ਮੰਗਣ ਦਾ ਫੈਸਲਾ ਕੀਤਾ। ਉਹ ਹੁਣ ਆਪਣੇ ਲਈ ਕੁਝ ਸਮਾਂ ਕੱਢ ਸਕਦੀ ਹੈ ਅਤੇ ਖੁਸ਼ਗਵਾਰ ਗਤੀਵਿਧੀਆਂ ਵਿੱਚ ਸ਼ਾਮਲ ਹੋ ਸਕਦੀ ਹੈ, ਉਦਾਹਰਨ ਲਈ, ਚਾਹ ਪੀਂਦੇ ਹੋਏ ਗੱਲਬਾਤ ਕਰਨ ਲਈ ਆਪਣੀ ਸਹੇਲੀ ਦੇ ਘਰ ਜਾਣਾ। ਮਿਹਰ ਬਾਅਦ ਵਿੱਚ ਵਧੇਰੇ ਊਰਜਾਵਾਨ ਮਹਿਸੂਸ ਕਰਦੀ ਹੈ। ਉਹ ਇਹ ਵੀ ਮਹਿਸੂਸ ਕਰਦੀ ਹੈ ਕਿ ਨਤੀਜੇ ਵਜੋਂ ਉਹ ਆਪਣੀ ਮਾਂ ਦੀ ਦੇਖਭਾਲ ਨੂੰ ਬਿਹਤਰ ਢੰਗ ਨਾਲ ਸੰਭਾਲ ਸਕਦੀ ਹੈ। ਹੋਰ ਕਾਰਨ ਜਿਨ੍ਹਾਂ ਕਰਕੇ ਤੁਸੀਂ ਖੁਸ਼ਗਵਾਰ ਗਤੀਵਿਧੀਆਂ ਕਰਨ ਵਿੱਚ ਅਸਮਰਥ ਮਹਿਸੂਸ ਕਰ ਸਕਦੇ ਹੋ ਸਮਾਂ ਨਾ ਮਿਲਣਾ ਉਹ ਕਾਰਨ ਸੀ ਕਿ ਜਿਸ ਕਰਕੇ ਮਿਹਰ ਨੂੰ ਮਹਿਸੂਸ ਹੁੰਦਾ ਸੀ ਕਿ ਉਹ ਕੋਈ ਖੁਸ਼ਗਵਾਰ ਗਤੀਵਿਧੀ ਨਹੀਂ ਕਰ ਸਕਦੀ ਹੈ। ਹਾਲਾਂਕਿ, ਕਈ ਹੋਰ ਕਾਰਨ ਹਨ।