ਭਾਗ ੩ ਪਾਠ ੨. ਖੁਸ਼ਗਵਾਰ ਗਤੀਵਿਧੀਆਂ ਲਈ ਸਮਾਂ ਕੱਢਣਾ ਇਹ ਪਾਠ ਮਹੱਤਵਪੂਰਨ ਕਿਉਂ ਹੈ? ਕਿਸੇ ਹੋਰ ਵਿਅਕਤੀ ਦੀ ਦੇਖਭਾਲ ਕਰਦੇ ਸਮੇਂ ਆਪਣਾ ਖੁਦ ਦਾ ਧਿਆਨ ਰੱਖਣਾ ਮਹੱਤਵਪੂਰਨ ਹੈ। ਇਹ ਪਾਠ ਦੇਖਭਾਲ ਕਰਦੇ ਰਹਿਣ ਵਿੱਚ ਤੁਹਾਡੀ ਮਦਦ ਕਰੇਗਾ। ਇਹ ਪਾਠ ਮੇਰੀ ਕਿਵੇਂ ਮਦਦ ਕਰੇਗਾ? ਇਹ ਪਾਠ ਤੁਹਾਨੂੰ ਆਪਣੇ ਲਈ ਸਮਾਂ ਕੱਢਣ ਅਤੇ ਆਰਾਮ ਕਰਨ ਲਈ ਖੁਸ਼ਗਵਾਰ ਗਤੀਵਿਧੀਆਂ ਕਰਨ ਵਿੱਚ ਮਦਦ ਕਰੇਗਾ। ਮੈਂ ਕੀ ਸਿੱਖਾਂਗਾ/ਸਿੱਖਾਂਗੀ? ਖੁਸ਼ਗਵਾਰ ਗਤੀਵਿਧੀਆਂ ਦਾ ਮਹੱਤਵ। ਖੁਸ਼ਗਵਾਰ ਗਤੀਵਿਧੀਆਂ ਕਰਨ ਵਿੱਚ ਰੁਕਾਵਟਾਂ। ਖੁਸ਼ਗਵਾਰ ਗਤੀਵਿਧੀਆਂ ਨੂੰ ਪ੍ਰਾਪਤੀਯੋਗ ਬਣਾਉਣਾ। ਇਕੱਠੇ ਮਿਲ ਕੇ ਖੁਸ਼ਗਵਾਰ ਗਤੀਵਿਧੀਆਂ ਕਰਨੀਆਂ।