ਭਾਗ

ਪਾਠ ੧. ਰੋਜ਼ਾਨਾ ਜੀਵਨ ਵਿੱਚ ਤਣਾਅ ਨੂੰ ਘਟਾਉਣਾ

ਆਰਾਮ ਕਰਨ ਦਾ ਮਹੱਤਵ

ਆਓ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ

ਹਰਜੀਤ: ਕੋਈ ਸਮਾਂ ਨਹੀਂ, ਕੋਈ ਊਰਜਾ ਨਹੀਂ

ਹਰਜੀਤ ਆਪਣੇ ਪਤੀ ਬਲਵਿੰਦਰ ਦੀ ਦੇਖਭਾਲ ਕਰਦੀ ਹੈ ਜਿਸ ਨੂੰ ਡਿਮੈਂਸ਼ੀਆ ਹੈ। ਉਹ ਲਗਾਤਾਰ ਤਣਾਅ ਮਹਿਸੂਸ ਕਰਦੀ ਹੈ।

ਇੱਕ ਦੋਸਤ ਉਸਨੂੰ ਆਰਾਮ ਕਰਨ ਦੀ ਕੋਸ਼ਿਸ਼ ਕਰਨ ਅਤੇ ਆਪਣੇ ਆਪ ‘ਤੇ ਬਹੁਤ ਜ਼ਿਆਦਾ ਜ਼ੋਰ ਨਾ ਪਾਉਣ ਦੀ ਸਲਾਹ ਦਿੰਦੀ ਹੈ। ਹਰਜੀਤ ਆਪਣੀ ਦੋਸਤ ਨੂੰ ਦੱਸਦੀ ਹੈ ਕਿ ਉਸ ਕੋਲ ਆਰਾਮ ਕਰਨ ਲਈ ਸਮਾਂ ਜਾਂ ਊਰਜਾ ਨਹੀਂ ਹੈ। ਉਸਦੀ ਦੋਸਤ ਦੱਸਦੀ ਹੈ ਕਿ ਆਰਾਮ ਕਰਨ ਦੇ ਅਜਿਹੇ ਤਰੀਕੇ ਹਨ ਜੋ ਜ਼ਿਆਦਾ ਸਮਾਂ ਨਹੀਂ ਲੈਂਦੇ, ਅਤੇ ਆਰਾਮ ਕਰਨ ਨਾਲ ਹਰਜੀਤ ਨੂੰ ਨਵੀਂ ਊਰਜਾ ਮਿਲ ਸਕਦੀ ਹੈ ਜੋ ਕੰਮ ਨੂੰ ਹੋਰ ਆਸਾਨੀ ਨਾਲ ਕਰਨ ਵਿੱਚ ਉਸਦੀ ਮਦਦ ਕਰ ਸਕਦੀ ਹੈ।

ਹਰਜੀਤ ਆਰਾਮ ਕਰਨ ਵਿੱਚ ਸਫਲ ਹੋ ਜਾਂਦੀ ਹੈ

ਹਰਜੀਤ ਆਪਣੇ ਦੋਸਤ ਦੀ ਸਲਾਹ ਦੀ ਪਾਲਣਾ ਕਰਨ ਦਾ ਫੈਸਲਾ ਕਰਦੀ ਹੈ ਅਤੇ ਸਾਹ ਲੈਣ ਦੀ ਕਸਰਤ ਅਜ਼ਮਾਉਂਦੀ ਹੈ ਜੋ ਉਸਦੀ ਦੋਸਤ ਨੇ ਉਸਨੂੰ ਦਿਖਾਈ ਸੀ।

ਜਦੋਂ ਹਰਜੀਤ ਆਪਣੀ ਦੋਸਤ ਨੂੰ ਦੁਬਾਰਾ ਮਿਲਦੀ ਹੈ ਤਾਂ ਉਹ ਕਹਿੰਦੀ ਹੈ: “ਚੰਗੀ ਸਲਾਹ ਲਈ ਤੁਹਾਡਾ ਧੰਨਵਾਦ। ਹਾਲਾਂਕਿ ਮੈਂ ਹਾਲੇ ਵੀ ਬਹੁਤ ਕੁਝ ਕਰਨਾ ਹੈ, ਮੈਂ ਘੱਟ ਤਣਾਅ ਮਹਿਸੂਸ ਕਰਦੀ ਹਾਂ।” ਹਰਜੀਤ ਹਰ ਵਾਰ ਤਣਾਅ ਮਹਿਸੂਸ ਕਰਨ ‘ਤੇ ਸਾਹ ਲੈਣ ਦੀ ਕਸਰਤ ਕਰਨ ਦਾ ਫੈਸਲਾ ਕਰਦੀ ਹੈ।

ਯਾਦ-ਦਹਾਨੀ

ਆਰਾਮ ਕਰਨਾ:

  • ਇਸ ਨਾਲ ਤੁਸੀਂ ਘੱਟ ਤਣਾਅ ਮਹਿਸੂਸ ਕਰਦੇ ਹੋ।
  • ਤੁਹਾਨੂੰ ਨਵੀਂ ਊਰਜਾ ਦੇ ਸਕਦਾ ਹੈ।
  • ਕਾਰਜਾਂ ਨੂੰ ਪੂਰਾ ਕਰਨਾ ਆਸਾਨ ਬਣਾ ਸਕਦਾ ਹੈ।
  • ਜ਼ਿਆਦਾ ਸਮਾਂ ਨਹੀਂ ਦੇਣਾ ਪੈਂਦਾ।
2/38