ਭਾਗ ੩ ਪਾਠ ੧. ਰੋਜ਼ਾਨਾ ਜੀਵਨ ਵਿੱਚ ਤਣਾਅ ਨੂੰ ਘਟਾਉਣਾ ਇਹ ਪਾਠ ਮਹੱਤਵਪੂਰਨ ਕਿਉਂ ਹੈ? ਕਿਸੇ ਹੋਰ ਵਿਅਕਤੀ ਦੀ ਦੇਖਭਾਲ ਕਰਦੇ ਸਮੇਂ ਆਪਣਾ ਖੁਦ ਦਾ ਧਿਆਨ ਰੱਖਣਾ ਮਹੱਤਵਪੂਰਨ ਹੈ। ਇਹ ਪਾਠ ਦੇਖਭਾਲ ਕਰਦੇ ਰਹਿਣ ਵਿੱਚ ਤੁਹਾਡੀ ਮਦਦ ਕਰੇਗਾ। ਇਹ ਪਾਠ ਮੇਰੀ ਕਿਵੇਂ ਮਦਦ ਕਰੇਗਾ? ਇਹ ਪਾਠ ਕਸਰਤਾਂ ਨਾਲ ਤਣਾਅ ਨੂੰ ਘਟਾਉਣ ਅਤੇ ਤੁਹਾਡੀ ਊਰਜਾ ਨੂੰ ਨਵਿਆਉਣ ਵਿੱਚ ਮਦਦ ਕਰਦਾ ਹੈ ਜਿਨ੍ਹਾਂ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਦਾ। ਮੈਂ ਕੀ ਸਿੱਖਾਂਗਾ/ਸਿੱਖਾਂਗੀ? ਆਰਾਮ ਕਰਨ ਦਾ ਮਹੱਤਵ। ਆਰਾਮ ਕਰਨ ਦੇ ਵੱਖ-ਵੱਖ ਤਰੀਕੇ: ਬੁਨਿਆਦੀ ਸਾਹ ਲੈਣਾ। ਧਿਆਨ ਨਾਲ ਸਾਹ ਲੈਣਾ। ਗਰਦਨ ਦੀਆਂ ਹਰਕਤਾਂ। ਨੰਬਰ ਗਿਣਨੇ। ਕਲਪਨਾ। ਸਮੁੱਚੀ ਸਟ੍ਰੈਚਿੰਗ। ਮਾਸਪੇਸ਼ੀਆਂ ਨੂੰ ਰਾਹਤ ਪਹੁੰਚਾਉਣੀ। ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ ‘ਤੇ ਆਰਾਮ ਕਰਨਾ।