ਭਾਗ

ਪਾਠ ੧. ਰੋਜ਼ਾਨਾ ਜੀਵਨ ਵਿੱਚ ਤਣਾਅ ਨੂੰ ਘਟਾਉਣਾ

ਆਰਾਮ ਕਰਨ ਦੇ ਵੱਖ-ਵੱਖ ਤਰੀਕੇ

ਵੱਖ-ਵੱਖ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਆਰਾਮ ਕਰ ਸਕਦੇ ਹੋ। ਅਜ਼ਮਾਓ ਅਤੇ ਦੇਖੋ ਕਿ ਤੁਹਾਡੇ ਲਈ ਕਿਹੜਾ ਤਰੀਕਾ(ਕਿਹੜੇ ਤਰੀਕੇ) ਸਭ ਤੋਂ ਵਧੀਆ ਹੈ(ਹਨ)।

ਕਿਸੇ ਕਸਰਤ ਨੂੰ ਅਜ਼ਮਾਉਣ ਤੋਂ ਪਹਿਲਾਂ ਆਪਣੇ ਆਪ ਨੂੰ ਪੁੱਛੋ: “ਮੈਂ ਕਿੰਨਾ ਤਣਾਅ ਮਹਿਸੂਸ ਕਰ ਰਿਹਾ/ਰਹੀ ਹਾਂ”? ਕਸਰਤ ਤੋਂ ਬਾਅਦ, ਆਪਣੇ ਆਪ ਨੂੰ ਦੁਬਾਰਾ ਪੁੱਛੋ। ਇਹ ਇਸ ਗੱਲ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਕਿ ਕੀ ਇਸ ਕਿਸਮ ਦਾ ਆਰਾਮ ਤੁਹਾਨੂੰ ਘੱਟ ਤਣਾਅ ਮਹਿਸੂਸ ਕਰਨ ਵਿੱਚ ਮਦਦ ਕਰਦਾ ਹੈ।

ਗਤੀਵਿਧ

ਹੇਠਾਂ ੧-੧੦ ਦੇ ਪੈਮਾਨੇ ਦੀ ਵਰਤੋਂ ਕਰੋ ਅਤੇ ਉਸ ਨੰਬਰ ‘ਤੇ ਸਹੀ ਦਾ ਨਿਸ਼ਾਨ ਲਗਾਓ ਜੋ ਦੱਸਦਾ ਹੈ ਕਿ ਤੁਸੀਂ ਹੁਣ ਕਿੰਨਾ ਤਣਾਅ ਮਹਿਸੂਸ ਕਰ ਰਹੇ ਹੋ, ੧ ਦਾ ਮਤਲਬ ਹੈ ਬਹੁਤ ਘੱਟ ਤਣਾਅ ਅਤੇ 10 ਦਾ ਮਤਲਬ ਹੈ ਬਹੁਤ ਜ਼ਿਆਦਾ ਤਣਾਅ।

3/38