ਭਾਗ ੩ ਪਾਠ ੩. ਵੱਖਰਾ ਸੋਚਣਾ ਇਹ ਪਾਠ ਮਹੱਤਵਪੂਰਨ ਕਿਉਂ ਹੈ? ਤੁਹਾਡੇ ਵਿਚਾਰ ਇਹ ਨਿਰਧਾਰਤ ਕਰਦੇ ਹਨ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ। ਗੈਰ-ਮਦਦਗਾਰ ਵਿਚਾਰ ਸਾਨੂੰ ਬੁਰਾ ਮਹਿਸੂਸ ਕਰਾ ਸਕਦੇ ਹਨ। ਇਹ ਪਾਠ ਮੇਰੀ ਕਿਵੇਂ ਮਦਦ ਕਰੇਗਾ? ਇਹ ਪਾਠ ਤੁਹਾਨੂੰ ਵੱਖਰਾ ਸੋਚਣ ਅਤੇ ਤੁਹਾਡੇ ਗੈਰ-ਮਦਦਗਾਰ ਵਿਚਾਰਾਂ ਨੂੰ ਮਦਦਗਾਰ ਵਿਚਾਰਾਂ ਵਿੱਚ ਬਦਲਣ ਵਿੱਚ ਮਦਦ ਕਰੇਗਾ। ਮੈਂ ਕੀ ਸਿੱਖਾਂਗਾ/ਸਿੱਖਾਂਗੀ? ਵਿਚਾਰ ਇਹ ਨਿਰਧਾਰਤ ਕਰਦੇ ਹਨ ਕਿ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ। ਤੁਸੀਂ ਉਸ ਨੂੰ ਨਹੀਂ ਬਦਲ ਸਕਦੇ ਜੋ ਵਾਪਰਦਾ ਹੈ, ਪਰ ਤੁਸੀਂ ਆਪਣੀ ਪ੍ਰਤਿਕਿਰਿਆ ਬਦਲ ਸਕਦੇ ਹੋ। ਗੈਰ-ਮਦਦਗਾਰ ਵਿਚਾਰਾਂ ਨੂੰ ਮਦਦਗਾਰ ਵਿਚਾਰਾਂ ਵਿੱਚ ਬਦਲ ਕੇ ਵੱਖਰਾ ਸੋਚਣਾ ਸਿੱਖੋ। ਵੱਖਰਾ ਸੋਚਣਾ ਤੁਹਾਨੂੰ ਬਿਹਤਰ ਮਹਿਸੂਸ ਕਰਾਉਂਦਾ ਹੈ।