ਭਾਗ

ਪਾਠ ੩. ਵੱਖਰਾ ਸੋਚਣਾ

ਵੱਖਰਾ ਸੋਚਣਾ ਤੁਹਾਨੂੰ ਬਿਹਤਰ ਮਹਿਸੂਸ ਕਰਾਉਂਦਾ ਹੈ

ਤੁਸੀਂ ਵਾਪਰਨ ਵਾਲੀਆਂ ਚੀਜ਼ਾਂ ਨੂੰ ਨਹੀਂ ਬਦਲ ਸਕਦੇ, ਪਰ ਤੁਸੀਂ ਆਪਣੀ ਪ੍ਰਤਿਕਿਰਿਆ ਬਦਲ ਸਕਦੇ ਹੋ। ਦੂਜੇ ਸ਼ਬਦਾਂ ਵਿਚ, ਤੁਸੀਂ ਘਟਨਾਵਾਂ ਨੂੰ ਨਹੀਂ ਬਦਲ ਸਕਦੇ ਪਰ ਤੁਸੀਂ ਆਪਣੇ ਵਿਚਾਰ ਬਦਲ ਸਕਦੇ ਹੋ। 

ਉਦਾਹਰਨ : ਤਰਨਜੀਤ 

ਤਰਨਜੀਤ ਆਪਣੀ ਪਤਨੀ ਕੁਲਵੰਤ ਦੀ ਦੇਖਭਾਲ ਕਰਦਾ ਹੈ, ਜਿਸ ਨੂੰ ਡਿਮੈਂਸ਼ੀਆ ਹੈ। ਉਹ ਹੇਠਾਂ ਦਿੱਤਾ ਲਿਖਦਾ ਹੈ:

ਨਾਮ: ਤਰਨਜੀਤ 

ਕਿਹੜੀ ਘਟਨਾ ਸੀ ਜਿਸ ਨੇ ਤੁਹਾਨੂੰ ਪਰੇਸ਼ਾਨ ਜਾਂ ਦੁਖੀ ਮਹਿਸੂਸ ਕਰਾਇਆ? 

ਕੱਲ੍ਹ ਮੇਰੀ ਪਤਨੀ ਕੁਲਵੰਤ ਅਤੇ ਮੈਂ ਕੁਝ ਦੋਸਤਾਂ ਨੂੰ ਮਿਲਣ ਗਏ। ਅਸੀਂ ਇਕੱਠਿਆਂ ਚਾਹ ਪੀਤੀ। ਕੁਲਵੰਤ ਨੇ ਆਪਣਾ ਕੱਪ ਫਰਸ਼ ‘ਤੇ ਡੇਗ ਦਿੱਤਾ। ਜਦੋਂ ਉਹ ਫਰਸ਼ ਸਾਫ਼ ਕਰਨ ਲੱਗੇ ਤਾਂ ਕੁਲਵੰਤ ਨੇ ਮਦਦ ਨਹੀਂ ਕੀਤੀ, ਪਰ ਉਹ ਰਸਤੇ ਵਿੱਚ ਖੜ੍ਹੀ ਰਹੀ। ਉਸਨੇ ਆਪਣੇ ਵਿਵਹਾਰ ਲਈ ਮਾਫ਼ੀ ਨਹੀਂ ਮੰਗੀ, ਪਰ ਹੱਸੀ।

ਤੁਹਾਡੇ ਗੈਰ-ਮਦਦਗਾਰ ਵਿਚਾਰ ਕੀ ਸਨ?

ਸਾਡੇ ਦੋਸਤ ਮੇਰੀ ਪਤਨੀ ਤੋਂ ਨਾਰਾਜ਼ ਹਨ ਅਤੇ ਸਾਨੂੰ ਦੁਬਾਰਾ ਆਪਣੇ ਘਰ ਨਹੀਂ ਸੱਦਣਗੇ।

ਕੀ ਸੋਚਣਾ ਜ਼ਿਆਦਾ ਮਦਦਗਾਰ ਹੋਵੇਗਾ?

ਮੇਰੀ ਪਤਨੀ ਨੂੰ ਡਿਮੈਂਸ਼ੀਆ ਹੈ ਅਤੇ ਉਹ ਪਹਿਲਾਂ ਵਾਂਗ ਸੋਚ ਅਤੇ ਕੰਮ ਨਹੀਂ ਕਰ ਸਕਦੀ ਹੈ। ਸਾਡੇ ਦੋਸਤ ਮੇਰੀ ਪਤਨੀ ‘ਤੇ ਦੋਸ਼ ਨਹੀਂ ਲਗਾਉਣਗੇ ਕਿਉਂਕਿ ਮੈਂ ਉਹਨਾਂ ਨੂੰ ਸਮਝਾਇਆ ਹੈ ਕਿ ਉਸਨੂੰ ਡਿਮੈਂਸ਼ੀਆ ਹੈ ਅਤੇ ਉਸਦੀ ਸੋਚ ਵਿੱਚ ਗਿਰਾਵਟ ਆਈ ਹੈ।

ਮਦਦਗਾਰ ਵਿਚਾਰ ਤੁਹਾਨੂੰ ਕਿਵੇਂ ਮਹਿਸੂਸ ਕਰਾ ਸਕਦੇ ਹਨ?

ਮੈਂ ਉਦਾਸ ਅਤੇ ਦੁਖੀ ਮਹਿਸੂਸ ਕਰਨ ਦੀ ਬਜਾਏ, ਮੈਂ ਆਪਣੀ ਪਤਨੀ ਨਾਲ ਬਿਤਾਏ ਦਿਨ ਬਾਰੇ ਖੁਸ਼ ਮਹਿਸੂਸ ਕਰਾਂਗਾ

35/38