ਭਾਗ

ਪਾਠ ੩. ਵੱਖਰਾ ਸੋਚਣਾ

ਉਦਾਹਰਨ ੨: ਰਵਿੰਦਰ 

ਰਵਿੰਦਰ ਆਪਣੇ ਭਰਾ ਪਰਮਜੀਤ ਦੀ ਦੇਖਭਾਲ ਕਰਦੀ ਹੈ ਜਿਸ ਨੂੰ ਡਿਮੈਂਸ਼ੀਆ ਹੈ। ਉਹ ਹੇਠਾਂ ਦਿੱਤਾ ਲਿਖਦੀ ਹੈ: 

ਨਾਮ: ਰਵਿੰਦਰ 

ਕਿਹੜੀ ਘਟਨਾ ਸੀ ਜਿਸ ਨੇ ਤੁਹਾਨੂੰ ਪਰੇਸ਼ਾਨ ਜਾਂ ਦੁਖੀ ਮਹਿਸੂਸ ਕਰਾਇਆ?

ਇੱਕ ਹਫ਼ਤਾ ਪਹਿਲਾਂ ਸਾਡੀ ਭੈਣ ਲੱਡੂ ਬਣਾਉਣ ਵਾਸਤੇ ਆਈ ਤਾਂ ਜੋ ਅਸੀਂ ਉਹਨਾਂ ਨੂੰ ਦਿਵਾਲੀ ਲਈ ਗੁਰਦੁਆਰੇ ਵੰਡ ਸਕੀਏ। ਦਿਨ ਦੇ ਅੰਤ ‘ਤੇ, ਮੈਂ ਪਰਮਜੀਤ ਨੂੰ ਕਿਹਾ, “ਇਹ ਬਹੁਤ ਵਧੀਆ ਦਿਨ ਸੀ, ਤੁਹਾਨੂੰ ਕਿਵੇਂ ਲੱਗਦਾ ਹੈ?” ਫਿਰ ਉਸਨੇ ਕਿਹਾ ਕਿ ਉਹ ਕੁਝ ਕਹਿ ਨਹੀਂ ਸਕਦਾ, ਕਿਉਂਕਿ ਉਸਨੂੰ ਬਿਲਕੁਲ ਯਾਦ ਨਹੀਂ ਸੀ ਕਿ ਅਸੀਂ ਕੀ ਕਰ ਰਹੇ ਸੀ। ਉਸ ਨੇ ਕਿਹਾ ਕਿ ਉਹ ਥੱਕਿਆ ਹੋਇਆ ਸੀ ਅਤੇ ਸੌਣਾ ਚਾਹੁੰਦਾ ਸੀ।

ਤੁਹਾਡੇ ਗੈਰ-ਮਦਦਗਾਰ ਵਿਚਾਰ ਕੀ ਸਨ?

ਅਸੀਂ ਜੋ ਵੀ ਕਰਦੇ ਹਾਂ ਉਹ ਲਾਭਦਾਇਕ ਨਹੀਂ ਹੈ ਕਿਉਂਕਿ ਪਰਮਜੀਤ ਸਭ-ਕੁਝ ਭੁੱਲ ਜਾਂਦਾ ਹੈ। ਉਸ ਦੇ ਡਿਮੈਂਸ਼ੀਆ ਕਾਰਨ ਸਭ ਕੁਝ ਬਰਬਾਦ ਹੋ ਗਿਆ ਹੈ। 

ਕੀ ਸੋਚਣਾ ਜ਼ਿਆਦਾ ਮਦਦਗਾਰ ਹੋਵੇਗਾ?

ਭਾਵੇਂ ਉਹ ਯਾਦ ਨਹੀਂ ਰੱਖ ਸਕਦਾ ਕਿ ਅਸੀਂ ਕੀ ਕੀਤਾ ਸੀ, ਮੈਂ ਜਾਣਦੀ ਹਾਂ ਕਿ ਉਸ ਦਾ ਦਿਨ ਵੀ ਬਹੁਤ ਵਧੀਆ ਸੀ, ਅਤੇ ਇਹੀ ਮਾਇਨੇ ਰੱਖਦਾ ਹੈ। ਉਹ ਅੱਜ ਬਹੁਤ ਮੁਸਕਰਾਇਆ ਅਤੇ ਕਹਿੰਦਾ ਰਿਹਾ ਕਿ ਕਿੰਨਾ ਵਧੀਆ ਲੱਗਾ ਕਿ ਸਾਡੀ ਭੈਣ ਆਈ। 

ਮਦਦਗਾਰ ਵਿਚਾਰ ਤੁਹਾਨੂੰ ਕਿਵੇਂ ਮਹਿਸੂਸ ਕਰਾ ਸਕਦੇ ਹਨ?

ਉਦਾਸ ਅਤੇ ਦੁਖੀ ਮਹਿਸੂਸ ਕਰਨ ਦੀ ਬਜਾਏ, ਮੈਂ ਆਪਣੀ ਭੈਣ ਨਾਲ ਬਿਤਾਏ ਦਿਨ ਬਾਰੇ ਖੁਸ਼ ਮਹਿਸੂਸ ਕੀਤਾ ਹੁੰਦਾ। 

36/38