ਭਾਗ

ਪਾਠ ੧. ਰੋਜ਼ਾਨਾ ਜੀਵਨ ਵਿੱਚ ਤਣਾਅ ਨੂੰ ਘਟਾਉਣਾ

ਆਰਾਮ ਕਰਨ ਦੀ ਗਤੀਵਿਧੀ – ਧਿਆਨ ਨਾਲ ਸਾਹ ਲੈਣਾ

ਇਹ ਕਸਰਤ ਸ਼ਾਂਤ ਮਹਿਸੂਸ ਕਰਨ ਅਤੇ ਤਣਾਅ ਘਟਾਉਣ ਵਿੱਚ ਤੁਹਾਡੀ ਮਦਦ ਕਰੇਗੀ। ਤੁਸੀਂ ਇੱਕ ਤਾਲ ਦੇ ਅਨੁਸਾਰ ਆਪਣੇ ਪੇਟ ਨਾਲ ਸਾਹ ਲਓਗੇ।

ਇਸ ਕਸਰਤ ਵਿੱਚ ਲੱਗਣ ਵਾਲਾ ਸਮਾਂ:  ੫ ਮਿੰਟ।

ਤੁਸੀਂ ਇਹ ਇਸ ਤਰ੍ਹਾਂ ਕਰਦੇ ਹੋ:

  • ਕੁਰਸੀ ‘ਤੇ ਸਿੱਧੇ ਬੈਠੋ ਅਤੇ ਯਕੀਨੀ ਬਣਾਓ ਕਿ ਤੁਹਾਡਾ ਚਿਹਰਾ ਅਤੇ ਮੋਢੇ ਅਰਾਮਦੇਹ ਸਥਿਤੀ ਵਿੱਚ ਹਨ।
  • ਆਪਣੇ ਹੱਥਾਂ ਨੂੰ ਆਪਣੇ ਪੇਟ ਤੱਕ ਲਿਆਓ ਅਤੇ ਇਸ ਵਿੱਚ ਸਾਹ ਲਓ।
  • ਆਰਾਮਦਾਇਕ ਰਫ਼ਤਾਰ ‘ਤੇ, ੪ ਗਿਣਨ ਤੱਕ ਸਾਹ ਅੰਦਰ ਲਓ ਅਤੇ ੮ ਗਿਣਨ ਤੱਕ ਸਾਹ ਛੱਡੋ।
  • ਹਰ ਸਾਹ ਅੰਦਰ ਲੈਣ ਨਾਲ ਤੁਹਾਡਾ ਪੇਟ ਫੈਲਣਾ ਚਾਹੀਦਾ ਹੈ ਅਤੇ ਹਰ ਸਾਹ ਬਾਹਰ ਕੱਢਣ ਨਾਲ ਇਹ ਸੁੰਗੜਨਾ ਚਾਹੀਦਾ ਹੈ।
  • ਆਪਣੇ ਸਾਧਾਰਨ ਸਾਹ ਲੈਣ ‘ਤੇ ਵਾਪਸ ਜਾਓ ਅਤੇ ਆਪਣੇ ਆਪ ਨੂੰ ਸਾਹ ਲੈਂਦੇ ਹੋਏ ਦੇਖਦੇ ਹੋਏ ਅਤੇ ਇਹ ਧਿਆਨ ਦਿੰਦੇ ਹੋਏ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ, ਇੱਕ ਮਿੰਟ ਬਿਤਾਓ।
  • ਆਪਣੇ ਖੁਦ ਦੇ ਵਿਚਾਰਾਂ ਨੂੰ ਨਕਾਰਾਤਮਕ ਨਿਰਣੇ ਤੋਂ ਬਿਨਾਂ ਸੁਣਨ ਦਾ ਅਭਿਆਸ ਕਰੋ।
  • ਜੇਕਰ ਤੁਹਾਡਾ ਮਨ ਭਟਕਦਾ ਹੈ, ਤਾਂ ਸਾਹ ਲੈਣ ਅਤੇ ਚਿੰਤਨ ‘ਤੇ ਮੁੜ ਧਿਆਨ ਦਿਓ।
5/38