ਭਾਗ

ਪਾਠ ੧. ਰੋਜ਼ਾਨਾ ਜੀਵਨ ਵਿੱਚ ਤਣਾਅ ਨੂੰ ਘਟਾਉਣਾ

ਆਰਾਮ ਕਰਨ ਦੀ ਗਤੀਵਿਧੀ – ਸਮੁੱਚੀ ਸਟ੍ਰੈਚਿੰਗ

ਤੁਹਾਡੀਆਂ ਮਾਸਪੇਸ਼ੀਆਂ ਨੂੰ ਖਿੱਚਣ ਨਾਲ ਤਣਾਅ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਸਟ੍ਰੈਚਿੰਗ ਕਸਰਤਾਂ ਬਹੁਤ ਸੁਵਿਧਾਜਨਕ ਹਨ ਕਿਉਂਕਿ ਤੁਸੀਂ ਉਹਨਾਂ ਨੂੰ ਕਿਤੇ ਵੀ ਅਤੇ ਕਿਸੇ ਵੀ ਸਮੇਂ ਕਰ ਸਕਦੇ ਹੋ।

ਇਸ ਕਸਰਤ ਵਿੱਚ ਲੱਗਣ ਵਾਲਾ ਸਮਾਂ: ੧੦ ਮਿੰਟ।

ਤੁਸੀਂ ਇਹ ਇਸ ਤਰ੍ਹਾਂ ਕਰਦੇ ਹੋ:

  • ਖੜ੍ਹੇ ਹੋ ਜਾਓ, ਜਾਂ ਆਪਣੀ ਕੁਰਸੀ ‘ਤੇ ਇਹ ਕਸਰਤ ਕਰੋ।
  • ਇੱਕ ਡੂੰਘਾ ਸਾਹ ਲਓ, ਆਪਣੇ ਪੇਟ ਦੇ ਬਿਲਕੁਲ ਹੇਠਾਂ ਤਕ, ਅਤੇ ਹੌਲੀ-ਹੌਲੀ ਇਸਨੂੰ ਬਾਹਰ ਕੱਢੋ।
  • ਜਿਵੇਂ-ਜਿਵੇਂ ਤੁਸੀਂ ਸਾਹ ਛੱਡਦੇ ਹੋ, ਮਹਿਸੂਸ ਕਰੋ ਕਿ ਤੁਹਾਡੇ ਸਰੀਰ ਵਿੱਚੋਂ ਤਣਾਅ ਨਿਕਲ ਰਿਹਾ ਹੈ।
  • ਇੱਕ ਹੋਰ ਸਾਹ ਲਓ ਅਤੇ ਇਸਨੂੰ ਇੱਕ ਪਲ ਲਈ ਰੋਕੋ… ਅਤੇ ਇਸਨੂੰ ਹੌਲੀ-ਹੌਲੀ ਛੱਡ ਦਿਓ।
  • ਹਰ ਸਾਹ ਦੇ ਨਾਲ ਤੁਸੀਂ ਵਧੇਰੇ ਆਰਾਮਦੇਹ ਹੁੰਦੇ ਜਾ ਰਹੇ ਹੋ।
  • ਹੁਣ, ਹੌਲੀ-ਹੌਲੀ ਆਪਣੀਆਂ ਬਾਹਾਂ ਨੂੰ ਪਾਸਿਆਂ ਤੱਕ ਫੈਲਾਓ ਜਿਵੇਂ ਕਿ ਤੁਸੀਂ ਕੰਧਾਂ ਨੂੰ ਛੂਹਣ ਦੀ ਕੋਸ਼ਿਸ਼ ਕਰ ਰਹੇ ਹੋਵੋ। 
  • ਆਪਣੇ ਮੋਢਿਆਂ ਨੂੰ ਆਰਾਮ ਦਿਓ ਅਤੇ ਆਪਣੇ ਆਪ ਨੂੰ ਥੋੜ੍ਹਾ ਜਿਹਾ ਫੈਲਾਓ।
  • ਹੌਲੀ-ਹੌਲੀ ਆਪਣੀਆਂ ਬਾਹਾਂ ਨੂੰ ਆਪਣੇ ਸਾਹਮਣੇ ਲਿਆਓ।
  • ਆਪਣੀ ਪਿੱਠ ਅਤੇ ਮੋਢਿਆਂ ਦੀਆਂ ਮਾਸਪੇਸ਼ੀਆਂ ਨੂੰ ਢਿੱਲਾ ਹੁੰਦੇ ਮਹਿਸੂਸ ਕਰੋ।
  • ਥੋੜ੍ਹਾ ਹੋਰ ਅੱਗੇ ਵੱਲ ਫੈਲਾਓ।
  • ਅਤੇ ਹੁਣ ਜਿੰਨਾ ਹੋ ਸਕੇ ਉੱਪਰ ਤਕ ਪਹੁੰਚੋ।
  • ਆਪਣੀਆਂ ਬਾਹਾਂ ਨੂੰ ਅਸਮਾਨ ਵੱਲ ਵਧਾਓ, ਜਿਵੇਂ ਕਿ ਤੁਸੀਂ ਸੂਰਜ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹੋ।
  • ਦੁਬਾਰਾ, ਆਪਣੀਆਂ ਬਾਹਾਂ ਨੂੰ ਪਾਸਿਆਂ ਵੱਲ ਫੈਲਾਓ ਜਿਵੇਂ ਕਿ ਤੁਸੀਂ ਕੰਧਾਂ ਨੂੰ ਛੂਹਣ ਦੀ ਕੋਸ਼ਿਸ਼ ਕਰ ਰਹੇ ਹੋ, ਜਿਵੇਂ ਕਿ ਤੁਸੀਂ ਉਹਨਾਂ ਨੂੰ ਬਾਹਰ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੇ ਹੋ।
  • ਬਾਂਹਵਾਂ ਨੂੰ ਆਪਣੇ ਸਾਹਮਣੇ ਸਿੱਧਾ ਕਰੋ।
  • ਮਹਿਸੂਸ ਕਰੋ ਕਿ ਤੁਹਾਡੀ ਪਿੱਠ ਅਤੇ ਮੋਢੇ ਦੀਆਂ ਮਾਸਪੇਸ਼ੀਆਂ ਢਿੱਲੀਆਂ ਹਨ ਅਤੇ ਉਹਨਾਂ ਵਿੱਚ ਘੱਟ ਤਣਾਅ ਹੈ।
  • ਇੱਕ ਵਾਰ ਹੋਰ ਹੱਥਾਂ ਨੂੰ ਅਸਮਾਨ ਵੱਲ ਫੈਲਾਓ।
  • ਜਿੰਨਾ ਤੁਸੀਂ ਜਾ ਸਕਦੇ ਹੋ ਓਨਾ ਉੱਪਰ ਜਾਓ।
  • ਸੂਰਜ ਨੂੰ ਛੂਹਣ ਦੀ ਕੋਸ਼ਿਸ਼ ਕਰੋ।
  • ਆਪਣੀਆਂ ਬਾਹਾਂ ਨੂੰ ਆਪਣੇ ਪਾਸਿਆਂ ‘ਤੇ ਹੇਠਾਂ ਕਰੋ।
  • ਹੁਣ, ਆਪਣੇ ਮੋਢੇ ਨੂੰ ਪਿੱਛੇ ਰੋਲ ਕਰੋ।
  • ਆਪਣੇ ਸਰੀਰ ਵਿੱਚ ਤਣਾਅ ਬਾਹਰ ਜਾਂਦਾ ਮਹਿਸੂਸ ਕਰੋ।
  • ਆਪਣੇ ਮੋਢਿਆਂ ਨੂੰ ਦੁਬਾਰਾ ਪਿੱਛੇ ਰੋਲ ਕਰੋ। ਇੱਕ ਵਾਰ ਹੋਰ ਆਪਣੇ ਮੋਢੇ ਰੋਲ ਕਰੋ। ਹੁਣ ਉਹਨਾਂ ਨੂੰ ਅੱਗੇ ਵੱਲ ਰੋਲ ਕਰੋ। ਦੁਬਾਰਾ ਅੱਗੇ ਵੱਲ। ਇੱਕ ਵਾਰ ਹੋਰ ਅੱਗੇ ਵੱਲ।
  • ਹੁਣ ਆਪਣੇ ਮੋਢੇ ਝਟਕਾਓ, ਉਹਨਾਂ ਨੂੰ ਉੱਪਰ ਚੁੱਕਦੇ ਅਤੇ ਫਿਰ ਉਹਨਾਂ ਨੂੰ ਹੇਠਾਂ ਧੱਕਦੇ ਹੋਏ। ਆਪਣੇ ਮੋਢਿਆਂ ਨੂੰ ਦੁਬਾਰਾ ਝਟਕਾਓ। ਉਹਨਾਂ ਨੂੰ ਇੱਕ ਵਾਰ ਹੋਰ ਝਟਕਾਓ।
  • ਹੁਣ ਇੱਕ ਹੋਰ ਡੂੰਘਾ ਅਤੇ ਤਾਜ਼ਗੀ ਭਰਿਆ ਸਾਹ ਲਓ ਅਤੇ ਆਪਣੇ ਸਰੀਰ ਦੇ ਸਾਰੇ ਤਣਾਅ ਨੂੰ ਬਾਹਰ ਕੱਢੋ।
  • ਇੱਕ ਹੋਰ ਸਾਹ ਲਓ…ਅਤੇ ਤਣਾਅ ਨੂੰ ਛੱਡਦੇ ਹੋਏ ਸਾਹ ਬਾਹਰ ਕੱਢੋ।
10/38