ਭਾਗ ੩ ਪਾਠ ੨. ਖੁਸ਼ਗਵਾਰ ਗਤੀਵਿਧੀਆਂ ਲਈ ਸਮਾਂ ਕੱਢਣਾ ਖੁਸ਼ਗਵਾਰ ਗਤੀਵਿਧੀਆਂ ਦਾ ਮਹੱਤਵ ਖੁਸ਼ਗਵਾਰ ਗਤੀਵਿਧੀਆਂ ਮਹੱਤਵਪੂਰਨ ਹਨ ਕਿਉਂਕਿ ਦੇਖਭਾਲ ਕਰਨਾ ਲੰਬੇ ਸਮੇਂ ਤੱਕ ਚੱਲ ਸਕਦਾ ਹੈ ਅਤੇ ਖੁਸ਼ਗਵਾਰ ਗਤੀਵਿਧੀਆਂ ਕਰਨ ਨਾਲ ਤੁਹਾਨੂੰ ਆਰਾਮ ਕਰਨ ਅਤੇ ਦੇਖਭਾਲ ਕਰਨਾ ਜਾਰੀ ਰੱਖਣ ਵਿੱਚ ਮਦਦ ਮਿਲ ਸਕਦੀ ਹੈ। ਖੁਸ਼ਗਵਾਰ ਗਤੀਵਿਧੀਆਂ ਛੋਟੀਆਂ ਚੀਜ਼ਾਂ ਹੋ ਸਕਦੀਆਂ ਹਨ ਜਿਵੇਂ ਕਿ ਸੈਰ ਲਈ ਜਾਣਾ ਜਾਂ ਕਿਸੇ ਦੋਸਤ ਨਾਲ ਗੱਲ ਕਰਨਾ। ਹੋ ਸਕਦਾ ਹੈ ਇਹ ਹਮੇਸ਼ਾ ਆਸਾਨ ਨਾ ਹੋਵੇ, ਕਿਉਂਕਿ ਦੇਖਭਾਲ ਕਰਨਾ ਸਮਾਂ-ਲੱਗਣ ਵਾਲਾ ਹੋ ਸਕਦਾ ਹੈ ਅਤੇ ਜਿਸ ਵੇਲੇ ਤੁਸੀਂ ਉੱਥੇ ਨਹੀਂ ਹੋਵੋਗੇ ਕਿਸੇ ਹੋਰ ਨੂੰ ਤੁਹਾਡੇ ਪਰਿਵਾਰ ਦੇ ਮੈਂਬਰ ਜਾਂ ਜਾਣ-ਪਛਾਣ ਵਾਲੇ ਵਿਅਕਤੀ ਦੀ ਦੇਖਭਾਲ ਕਰਨੀ ਪੈ ਸਕਦੀ ਹੈ।