ਭਾਗ

ਪਾਠ ੨. ਖੁਸ਼ਗਵਾਰ ਗਤੀਵਿਧੀਆਂ ਲਈ ਸਮਾਂ ਕੱਢਣਾ

ਇਕੱਠੇ ਮਿਲ ਕੇ ਖੁਸ਼ਗਵਾਰ ਗਤੀਵਿਧੀਆਂ ਕਰਨੀਆਂ

ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਉਸ ਨਾਲ ਖੁਸ਼ਗਵਾਰ ਗਤੀਵਿਧੀਆਂ ਕਰਨਾ ਬਹੁਤ ਫਲਦਾਇਕ ਹੋ ਸਕਦਾ ਹੈ। ਹਾਲਾਂਕਿ, ਸ਼ੁਰੂ ਵਿੱਚ ਤੁਹਾਡੇ ਦੋਵਾਂ ਲਈ ਢੁਕਵੀਆਂ ਖੁਸ਼ਗਵਾਰ ਗਤੀਵਿਧੀਆਂ ਬਾਰੇ ਸੋਚਣਾ ਮੁਸ਼ਕਲ ਹੋ ਸਕਦਾ ਹੈ।

ਇਸ ਅਭਿਆਸ ਵਿੱਚ ਅਸੀਂ ਉਹਨਾਂ ਖੁਸ਼ਗਵਾਰ ਗਤੀਵਿਧੀਆਂ ਦੀ ਇੱਕ ਸੂਚੀ ਬਣਾਵਾਂਗੇ ਜੋ ਤੁਸੀਂ ਉਸ ਵਿਅਕਤੀ ਨਾਲ ਕਰ ਸਕਦੇ ਹੋ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ। ਪਹਿਲਾਂ, ਪਿਛਲੇ ਅਭਿਆਸ ਤੋਂ ਅਮਨ ਦੇ ਅਨੁਭਵ ‘ਤੇ ਇੱਕ ਨਜ਼ਰ ਮਾਰੋ।

ਅਮਨ 

ਅਮਨ ਆਪਣੇ ਪਿਤਾ ਦੀ ਦੇਖਭਾਲ ਕਰਦਾ ਹੈ ਜਿਸ ਨੂੰ ਡਿਮੈਂਸ਼ੀਆ ਹੈ। ਜਦੋਂ ਉਸਦੀ ਭੈਣ ਉਸਦੇ ਪਿਤਾ ਦੀ ਦੇਖਭਾਲ ਕਰਦੀ ਹੈ ਉਸ ਵੇਲੇ ਇੱਕ ਝਪਕੀ ਲੈਣ ਤੋਂ ਇਲਾਵਾ, ਅਮਨ ਆਪਣੇ ਪਿਤਾ ਨੂੰ ਆਂਢ-ਗੁਆਂਢ ਵਿੱਚ ਸੈਰ ਕਰਾਉਣ ਲਈ ਬਾਹਰ ਲੈ ਜਾਂਦਾ ਹੈ। ਉਸਦੇ ਪਿਤਾ ਸੈਰ ਦਾ ਅਨੰਦ ਮਾਣਦੇ ਹਨ ਅਤੇ ਅਮਨ ਵੀ ਕੁਝ ਕਸਰਤ ਕਰ ਸਕਦਾ ਹੈ ਅਤੇ ਤਾਜ਼ੀ ਹਵਾ ਪ੍ਰਾਪਤ ਕਰ ਸਕਦਾ ਹੈ। 

23/38