ਭਾਗ

ਪਾਠ ੩. ਵੱਖਰਾ ਸੋਚਣਾ

ਵਿਚਾਰ ਇਹ ਨਿਰਧਾਰਤ ਕਰਦੇ ਹਨ ਕਿ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ 

ਤਣਾਅਪੂਰਨ ਘਟਨਾਵਾਂ ਨਾਲ ਨਜਿੱਠਣ ਦੇ ਵੱਖ-ਵੱਖ ਤਰੀਕੇ ਹਨ। ਇੱਕ ਤਰੀਕਾ ਵੱਖਰਾ ਸੋਚਣਾ ਹੈ। ਆਓ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ। 

ਤੁਹਾਨੂੰ ਗੁੱਸੇ, ਉਦਾਸੀ, ਖੁਸ਼ੀ ਜਾਂ ਦੋਸ਼ੀ ਹੋਣ ਦਾ ਅਹਿਸਾਸ ਕਿਸੇ ਘਟਨਾ ਦੇ ਕਾਰਨ ਨਹੀਂ ਹੁੰਦਾ ਹੈ, ਬਲਕਿ ਇਸ ਕਰਕੇ ਹੁੰਦਾ ਹੈ ਕਿ ਤੁਸੀਂ ਘਟਨਾ ਬਾਰੇ ਕੀ ਸੋਚਦੇ ਹੋ। 

ਘਟਨਾ ਕੁਝ ਵੀ ਹੋ ਸਕਦੀ ਹੈ। ਇੱਥੇ ਕੁਝ ਉਦਾਹਰਨਾਂ ਹਨ: 

  • ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਜਦੋਂ ਤੁਸੀਂ ਉਸ ਨੂੰ ਕੁਝ ਪੁੱਛਦੇ ਹੋ ਤਾਂ ਉਹ ਗੁੱਸੇ ਹੋ ਜਾਂਦਾ ਹੈ। 
  • ਤੁਹਾਡਾ ਪਰਿਵਾਰਕ ਮੈਂਬਰ ਜਿਸ ਨੇ ਤੁਹਾਡੀ ਮਦਦ ਕਰਨ ਦਾ ਵਾਅਦਾ ਕੀਤਾ ਹੈ, ਉਹ ਨਹੀਂ ਆਉਂਦਾ ਹੈ ਜਾਂ ਆਉਣਾ ਰੱਦ ਕਰ ਦਿੰਦਾ ਹੈ। 
  • ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਉਸ ਨੂੰ ਕੁਝ ਲੱਭ ਨਹੀਂ ਰਿਹਾ ਹੈ।
  • ਤੁਹਾਡਾ ਪਰਿਵਾਰਕ ਮੈਂਬਰ ਤੁਹਾਡੇ ‘ਤੇ ਸਹੀ ਦੇਖਭਾਲ ਨਾ ਕਰਨ ਦਾ ਦੋਸ਼ ਲਗਾ ਰਿਹਾ ਹੈ।

ਬਹੁਤ ਸਾਰੇ ਲੋਕ ਸੋਚਦੇ ਹਨ ਕਿ ਉਹਨਾਂ ਦੀਆਂ ਭਾਵਨਾਵਾਂ ਕਿਸੇ ਘਟਨਾ ਦਾ ਸਿੱਧਾ ਨਤੀਜਾ ਹਨ। ਹਾਲਾਂਕਿ, ਤੁਹਾਡਾ ਘਟਨਾ ਬਾਰੇ ਸੋਚਣ ਦਾ ਤਰੀਕਾ ਨਿਰਧਾਰਤ ਕਰਦਾ ਹੈ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ। 

27/38