ਭਾਗ ੩ ਪਾਠ ੩. ਵੱਖਰਾ ਸੋਚਣਾ ਜਸਵੀਨ ਦੇ ਗੈਰ-ਮਦਦਗਾਰ ਅਤੇ ਮਦਦਗਾਰ ਵਿਚਾਰ ਜਦੋਂ ਹਰਿੰਦਰ ਆਪਣੀਆਂ ਚਾਬੀਆਂ ਨਹੀਂ ਲੱਭ ਸਕਦਾ ਤਾਂ ਜਸਵੀਨ ਆਪਣੇ-ਆਪ ਨਾਲ ਸੋਚਦੀ ਹੈ: “ਮੈਂ ਹੁਣ ਹਰਿੰਦਰ ਨੂੰ ਇਕੱਲਾ ਨਹੀਂ ਛੱਡ ਸਕਦੀ।” ਇਸ ਨਾਲ ਉਹ ਦੁਖੀ ਮਹਿਸੂਸ ਕਰਦੀ ਹੈ। ਇਸਦਾ ਮਤਲਬ ਇਹ ਹੈ ਕਿ ਜਸਵੀਨ ਇੱਕ ਗੈਰ-ਮਦਦਗਾਰ ਤਰੀਕੇ ਨਾਲ ਸੋਚ ਰਹੀ ਹੈ। ਗੈਰ-ਮਦਦਗਾਰ ਵਿਚਾਰ ਇਸ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਉਪਯੋਗੀ ਤਰੀਕਿਆਂ ਨਾਲ ਪ੍ਰਤਿਕਿਰਿਆ ਕਰਨਾ ਔਖਾ ਬਣਾ ਸਕਦੇ ਹਨ। ਇਸ ਦੀ ਬਜਾਏ, ਜਸਵੀਨ ਸੋਚ ਸਕਦੀ ਹੈ: “ਹਰਿੰਦਰ ਨੂੰ ਡਿਮੈਂਸ਼ੀਆ ਹੈ ਅਤੇ ਕਈ ਵਾਰ ਜਦੋਂ ਉਹ ਚੀਜ਼ਾਂ ਗੁਆ ਦਿੰਦਾ ਹੈ ਤਾਂ ਉਹ ਚਿੰਤਤ ਹੋ ਜਾਂਦਾ ਹੈ। ਮੈਂ ਮਦਦ ਕਰਨ ਲਈ ਕੁਝ ਸਮਾਂ ਕੱਢ ਸਕਦੀ ਹਾਂ ਅਤੇ ਫਿਰ ਜਾ ਸਕਦੀ ਹਾਂ।” ਇਸ ਵੱਖਰੇ ਤਰੀਕੇ ਨਾਲ ਸੋਚਣ ਨਾਲ ਸ਼ਾਇਦ ਜਸਵੀਨ ਬਿਹਤਰ ਮਹਿਸੂਸ ਕਰੇਗੀ ਅਤੇ ਉਸਨੂੰ ਸ਼ਾਂਤ ਅਤੇ ਹਮਦਰਦੀ ਭਰਿਆ ਬਣੇ ਰਹਿਣ ਵਿੱਚ ਮਦਦ ਮਿਲੇਗੀ। ਮਦਦਗਾਰ ਵਿਚਾਰ ਇਸ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਉਪਯੋਗੀ ਤਰੀਕੇ ਨਾਲ ਪ੍ਰਤਿਕਿਰਿਆ ਕਰਨਾ ਆਸਾਨ ਬਣਾ ਸਕਦੇ ਹਨ। ਧਿਆਨ ਵਿੱਚ ਰੱਖੋ ਇਹ ਕੋਈ ਘਟਨਾ ਨਹੀਂ ਹੈ ਜੋ ਤੁਹਾਨੂੰ ਗੁੱਸੇ, ਉਦਾਸ, ਖੁਸ਼ਉਦਾਸੀ, ਖੁਸ਼ੀ ਜਾਂ ਦੋਸ਼ੀ ਮਹਿਸੂਸ ਕਰਾਉਂਦੀ ਹੈ ਕਈ ਵਾਰ ਤੁਸੀਂ ਵਾਪਰਨ ਵਾਲੀਆਂ ਚੀਜ਼ਾਂ (ਘਟਨਾਵਾਂ) ਨੂੰ ਨਹੀਂ ਬਦਲ ਸਕਦੇ, ਪਰ ਤੁਸੀਂ ਆਪਣੀ ਪ੍ਰਤਿਕਿਰਿਆ (ਵਿਚਾਰ) ਬਦਲ ਸਕਦੇ ਹੋ। ਮਦਦਗਾਰ ਜਾਂ ਗੈਰ-ਮਦਦਗਾਰ ਵਿਚਾਰ ਇਹ ਨਿਰਧਾਰਤ ਕਰ ਸਕਦੇ ਹਨ ਕਿ ਤੁਸੀਂ ਕਿਸੇ ਸਥਿਤੀ ਪ੍ਰਤੀ ਕਿਵੇਂ ਪ੍ਰਤਿਕਿਰਿਆ ਕਰਦੇ ਹੋ। ਨਕਾਰਾਤਮਕ ਵਿਚਾਰ ਸਾਨੂੰ ਬੁਰਾ ਮਹਿਸੂਸ ਕਰਾ ਸਕਦੇ ਹਨ। ਹੋਰ ਤਰੀਕੇ ਨਾਲ ਸੋਚ ਕੇ, ਤੁਸੀਂ ਆਪਣੇ ਆਪ ਨੂੰ ਬੇਹਤਰ ਮਹਿਸੂਸ ਕਰ ਸਕਦੇ ਹੋ ਅਤੇ ਘਟਨਾਵਾਂ ਨੂੰ ਬੇਹਤਰ ਤਰ੍ਹਾਂ ਨਾਲ ਸਮਝ ਸਕਦੇ ਹੋ।