ਭਾਗ ੩ ਪਾਠ ੩. ਵੱਖਰਾ ਸੋਚਣਾ ਗਤੀਵਿਧੀ ਤੁਹਾਡੇ ਕਿਹੜੇ ਮਦਦਗਾਰ ਵਿਚਾਰ ਹਨ? ਇੱਕ ਪਹਿਲਾਂ ਵਾਲੀ ਉਦਾਹਰਨ ਵਿੱਚ ਤੁਸੀਂ ਦਰਸਾਇਆ ਸੀ ਕਿ ਕਿਹੜੇ ਵਿਚਾਰ ਮਦਦਗਾਰ ਹਨ ਅਤੇ ਕਿਹੜੇ ਗੈਰ-ਮਦਦਗਾਰ ਹੋ ਸਕਦੇ ਹਨ। ਹੇਠਾਂ ਤੁਹਾਨੂੰ ਮਦਦਗਾਰ ਵਿਚਾਰਾਂ ਦੀ ਇੱਕ ਸੂਚੀ ਮਿਲੇਗੀ। ਕਿਰਪਾ ਕਰਕੇ ਉਹਨਾਂ ਮਦਦਗਾਰ ਵਿਚਾਰਾਂ ‘ਤੇ ਸਹੀ ਦਾ ਨਿਸ਼ਾਨ ਲਗਾਓ ਜੋ ਤੁਹਾਨੂੰ ਆਉਂਦੇ ਹਨ ਜਾਂ ਵਾਧੂ ਉਦਾਹਰਨਾਂ ਦਿਓ। ਆਰਾਮ ਕਰਨ ਲਈ ਸਮਾਂ ਕੱਢਣਾ ਠੀਕ ਹੈ ਕਿਉਂਕਿ ਇਹ ਚੰਗੀ ਦੇਖਭਾਲ ਕਰਨ ਵਿੱਚ ਮੇਰੀ ਮਦਦ ਕਰੇਗਾ। ਦੂਜਿਆਂ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਨਾਲ ਦਬਾਅ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ। ਦੂਜਿਆਂ ਤੋਂ ਮਦਦ ਮੰਗਣ ਨਾਲ ਦੇਖਭਾਲ ਦੇ ਬੋਝ ਨੂੰ ਵੰਡਣ ਵਿੱਚ ਮਦਦ ਮਿਲ ਸਕਦੀ ਹੈ। ਆਪਣੇ ਲਈ ਸਮਾਂ ਕੱਢਣਾ ਬਿਹਤਰ ਦੇਖਭਾਲ ਮੁਹੱਈਆ ਕਰਨ ਵਿੱਚ ਮੇਰੀ ਮਦਦ ਕਰਦਾ ਹੈ। ਡਿਮੈਂਸ਼ੀਆ ਇੱਕ ਬਿਮਾਰੀ ਹੈ; ਇਸ ਵਿੱਚ ਮੇਰਾ ਜਾਂ ਕਿਸੇ ਹੋਰ ਦਾ ਕਸੂਰ ਨਹੀਂ ਹੈ। ਮੈਨੂੰ ਹਰ ਸਮੇਂ ਦੂਜਿਆਂ ਦੀ ਗੱਲ ਮੰਨਣ ਦੀ ਲੋੜ ਨਹੀਂ ਹੈ। ਕੋਈ ਹੋਰ: ਸੇਵ ਕਰੋ ਧਿਆਨ ਵਿੱਚ ਰੱਖੋ ਆਪਣੇ ਗੈਰ-ਮਦਦਗਾਰ ਵਿਚਾਰਾਂ ਨੂੰ ਮਦਦਗਾਰ ਵਿਚਾਰਾਂ ਵਿੱਚ ਬਦਲਣਾ ਤੁਹਾਨੂੰ ਬਿਹਤਰ ਮਹਿਸੂਸ ਕਰਾ ਸਕਦਾ ਹੈ। ਚੰਗੇ ਦਿਨ ਵੀ ਹੋਣਗੇ ਅਤੇ ਬੁਰੇ ਵੀ, ਅਤੇ ਬੇਸ਼ੱਕ ਅਜਿਹੇ ਸਮੇਂ ਵੀ ਹੋਣਗੇ ਜਦੋਂ ਪਰੇਸ਼ਾਨ, ਉਦਾਸ ਜਾਂ ਗੁੱਸਾ ਮਹਿਸੂਸ ਕਰਨਾ ਤੁਹਾਡੀ ਸਥਿਤੀ ਲਈ ਪੂਰੀ ਤਰ੍ਹਾਂ ਆਮ ਪ੍ਰਤਿਕਿਰਿਆ ਹੋਵੇਗੀ। ਤੁਹਾਡੇ ਵਿਚਾਰਾਂ ਨੂੰ ਬਦਲਣਾ ਹਮੇਸ਼ਾ ਸੰਭਵ ਨਹੀਂ ਹੁੰਦਾ। ਇਹਨਾਂ ਸਥਿਤੀਆਂ ਵਿੱਚ, ਆਪਣੇ ਆਪ ਨੂੰ ਦਿਆਲਤਾ ਦਿਖਾਉਣ ਦੀ ਕੋਸ਼ਿਸ਼ ਕਰੋ ਅਤੇ ਖੁਦ ‘ਤੇ ਬਹੁਤ ਜ਼ਿਆਦਾ ਹਾਵੀ ਹੋਏ ਬਿਨਾਂ ਇਹਨਾਂ ਭਾਵਨਾਵਾਂ ਨੂੰ ਸਵੀਕਾਰ ਕਰੋ।