ਭਾਗ

ਪਾਠ ੩. ਵੱਖਰਾ ਸੋਚਣਾ

ਇਹ ਪਾਠ ਮਹੱਤਵਪੂਰਨ ਕਿਉਂ ਹੈ? 

ਤੁਹਾਡੇ ਵਿਚਾਰ ਇਹ ਨਿਰਧਾਰਤ ਕਰਦੇ ਹਨ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ। ਗੈਰ-ਮਦਦਗਾਰ ਵਿਚਾਰ ਸਾਨੂੰ ਬੁਰਾ ਮਹਿਸੂਸ ਕਰਾ ਸਕਦੇ ਹਨ। 

ਇਹ ਪਾਠ ਮੇਰੀ ਕਿਵੇਂ ਮਦਦ ਕਰੇਗਾ? 

ਇਹ ਪਾਠ ਤੁਹਾਨੂੰ ਵੱਖਰਾ ਸੋਚਣ ਅਤੇ ਤੁਹਾਡੇ ਗੈਰ-ਮਦਦਗਾਰ ਵਿਚਾਰਾਂ ਨੂੰ ਮਦਦਗਾਰ ਵਿਚਾਰਾਂ ਵਿੱਚ ਬਦਲਣ ਵਿੱਚ ਮਦਦ ਕਰੇਗਾ।

ਮੈਂ ਕੀ ਸਿੱਖਾਂਗਾ/ਸਿੱਖਾਂਗੀ? 

  • ਵਿਚਾਰ ਇਹ ਨਿਰਧਾਰਤ ਕਰਦੇ ਹਨ ਕਿ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ। ਤੁਸੀਂ ਉਸ ਨੂੰ ਨਹੀਂ ਬਦਲ ਸਕਦੇ ਜੋ ਵਾਪਰਦਾ ਹੈ, ਪਰ ਤੁਸੀਂ ਆਪਣੀ ਪ੍ਰਤਿਕਿਰਿਆ ਬਦਲ ਸਕਦੇ ਹੋ। 
  • ਗੈਰ-ਮਦਦਗਾਰ ਵਿਚਾਰਾਂ ਨੂੰ ਮਦਦਗਾਰ ਵਿਚਾਰਾਂ ਵਿੱਚ ਬਦਲ ਕੇ ਵੱਖਰਾ ਸੋਚਣਾ ਸਿੱਖੋ। 
  • ਵੱਖਰਾ ਸੋਚਣਾ ਤੁਹਾਨੂੰ ਬਿਹਤਰ ਮਹਿਸੂਸ ਕਰਾਉਂਦਾ ਹੈ। 
26/38