ਭਾਗ

ਡਿਮੈਂਸ਼ੀਆ ਨਾਲ ਜਾਣ-ਪਛਾਣ

ਡਿਮੈਂਸ਼ੀਆ (ਦਿਮਾਗੀ ਕਮਜ਼ੋਰੀ) ਕੀ ਹੈ?

ਡਿਮੈਂਸ਼ੀਆ ਬਿਮਾਰੀ ਦੀਆਂ ਪ੍ਰਕਿਰਿਆਵਾਂ ਦੇ ਨਤੀਜੇ ਵਜੋਂ ਹੁੰਦਾ ਹੈ ਜੋ ਸਮੇਂ ਦੇ ਨਾਲ ਦਿਮਾਗ ਨੂੰ ਤੇਜ਼ੀ ਨਾਲ ਨੁਕਸਾਨ ਪਹੁੰਚਾਉਂਦੀਆਂ ਹਨ।

ਲੱਛਣਾਂ ਵਿੱਚ ਯਾਦਦਾਸ਼ਤ ਦੀ ਕਮੀ, ਸੰਚਾਰ ਕਰਨ ਵਿੱਚ ਸਮੱਸਿਆਵਾਂ, ਵਿਵਹਾਰ ਵਿੱਚ ਤਬਦੀਲੀਆਂ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਪੂਰਾ ਕਰਨ ਵਿੱਚ ਮੁਸ਼ਕਲ ਸ਼ਾਮਲ ਹੋ ਸਕਦੀ ਹੈ। ਡਿਮੈਂਸ਼ੀਆ ਪ੍ਰਗਤੀਸ਼ੀਲ ਹੈ, ਜਿਸਦਾ ਮਤਲਬ ਹੈ ਕਿ ਲੱਛਣ ਵਿਗੜ ਜਾਣਗੇ ਅਤੇ ਸਮੇਂ ਦੇ ਨਾਲ ਬਦਲ ਜਾਣਗੇ।

ਡਿਮੈਂਸ਼ੀਆ ਸਮਾਜ ਦੇ ਸਾਰੇ ਸਮੂਹਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਹ ਸਮਾਜਿਕ ਵਰਗ, ਲਿੰਗ, ਨਸਲੀ ਸਮੂਹ, ਜਾਂ ਤੁਹਾਡੇ ਰਹਿਣ ਦੀ ਜਗ੍ਹਾਂ ਨਾਲ ਜੁੜਿਆ ਨਹੀਂ ਹੈ।

ਡਿਮੈਂਸ਼ੀਆ ਆਮ ਬੁਢਾਪੇ ਦਾ ਹਿੱਸਾ ਨਹੀਂ ਹੈ। ਹਾਲਾਂਕਿ ਬਜ਼ੁਰਗ ਲੋਕਾਂ ਵਿੱਚ ਡਿਮੈਂਸ਼ੀਆ ਵਧੇਰੇ ਆਮ ਹੁੰਦਾ ਹੈ, ਪਰ ਛੋਟੀ ਉਮਰ ਦੇ ਲੋਕ ਵੀ ਪ੍ਰਭਾਵਿਤ ਹੋ ਸਕਦੇ ਹਨ।

2/11