ਭਾਗ ੧ ਡਿਮੈਂਸ਼ੀਆ ਨਾਲ ਜਾਣ-ਪਛਾਣ ਇਹ ਪਾਠ ਮਹੱਤਵਪੂਰਨ ਕਿਉਂ ਹੈ? ਡਿਮੈਂਸ਼ੀਆ ਇੱਕ ਅਜਿਹੀ ਬਿਮਾਰੀ ਹੈ ਜੋ ਡਿਮੈਂਸ਼ੀਆ ਵਾਲੇ ਵਿਅਕਤੀ ਲਈ, ਪਰ ਨਾਲ ਹੀ ਇੱਕ ਦੇਖਭਾਲ ਕਰਨ ਵਾਲੇ ਵਜੋਂ ਤੁਹਾਡੇ ਲਈ ਵੀ ਬਹੁਤ ਜ਼ਿਆਦਾ ਹਾਵੀ ਹੋਣ ਵਾਲੀ ਹੋ ਸਕਦੀ ਹੈ। ਡਿਮੈਂਸ਼ੀਆ ਬਾਰੇ ਬਹੁਤ ਸਾਰੇ ਮਿੱਥ ਹਨ ਅਤੇ ਹੋਰ ਜਾਣਕਾਰੀ ਲੈਣ ਨਾਲ ਕੁਝ ਆਮ ਗਲਤਫਹਿਮੀਆਂ ਨੂੰ ਸਮਝਾਉਣ ਵਿੱਚ ਮਦਦ ਮਿਲੇਗੀ। ਇਹ ਪਾਠ ਮੇਰੀ ਕਿਵੇਂ ਮਦਦ ਕਰੇਗਾ? ਇਹ ਪਾਠ ਤੁਹਾਡੀ ਇਸ ਬਾਰੇ ਮੂਲ ਗੱਲਾਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਕਿ ਡਿਮੈਂਸ਼ੀਆ ਕੀ ਹੈ ਅਤੇ ਇਹ ਕਿਸੇ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਜਦੋਂ ਤੁਸੀਂ ਦੇਖਭਾਲ ਕਰਨ ਵਾਲੇ ਹੋ ਤਾਂ ਇਹ ਜਾਣਕਾਰੀ ਜ਼ਰੂਰੀ ਹੈ। ਮੈਂ ਕੀ ਸਿੱਖਾਂਗਾ/ਸਿੱਖਾਂਗੀ? ਡਿਮੈਂਸ਼ੀਆ (ਦਿਮਾਗੀ ਕਮਜ਼ੋਰੀ) ਕੀ ਹੈ? ਵੱਖ-ਵੱਖ ਕਿਸਮ ਦਾ ਡਿਮੈਂਸ਼ੀਆ। ਕਿਹੜੀ ਗੱਲ ਡਿਮੈਂਸ਼ੀਆ ਹੋਣ ਦੀ ਸੰਭਾਵਨਾ ਨੂੰ ਵਧਾ ਸਕਦੀ ਹੈ? ਜਿਵੇਂ-ਜਿਵੇਂ ਬਿਮਾਰੀ ਅੱਗੇ ਵੱਧਦੀ ਹੈ, ਡਿਮੈਂਸ਼ੀਆ ਵਾਲੇ ਲੋਕਾਂ ਨਾਲ ਕੀ ਹੁੰਦਾ ਹੈ? ਜੇਕਰ ਤੁਸੀਂ ਸੋਚਦੇ ਹੋ ਕਿ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਸ ਨੂੰ ਡਿਮੈਂਸ਼ੀਆ ਹੈ, ਤਾਂ ਕੀ ਕਰਨਾ ਹੈ? ਮਦਦ ਕਿਵੇਂ ਮੰਗਣੀ ਹੈ?