ਭਾਗ ੧ ਡਿਮੈਂਸ਼ੀਆ ਨਾਲ ਜਾਣ-ਪਛਾਣ ਡਿਮੈਂਸ਼ੀਆ ਕਿਵੇਂ ਵੱਧਦਾ ਹੈ ਡਿਮੈਂਸ਼ੀਆ ਲੋਕਾਂ ਨੂੰ ਵੱਖ-ਵੱਖ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੈ ਅਤੇ ਇਹ ਵੱਧਦਾ ਵੀ ਵੱਖ-ਵੱਖ ਤਰੀਕੇ ਨਾਲ ਹੈ। ਕਿਸੇ ਵੀ ਦੋ ਵਿਅਕਤੀਆਂ ਵਿੱਚ ਇੱਕੋ ਜਿਹੀਆਂ, ਜਾਂ ਇੱਕੋ ਸਮੇਂ ‘ਤੇ ਮੁਸ਼ਕਲਾਂ ਪੈਦਾ ਨਹੀਂ ਹੋਣਗੀਆਂ। ਸਿਰਫ ਦਿਮਾਗ ਦਾ ਨੁਕਸਾਨ ਹੀ ਨਿਰਧਾਰਤ ਨਹੀਂ ਕਰਦਾ ਹੈ ਕਿ ਡਿਮੈਂਸ਼ੀਆ ਕਿਸੇ ਵਿਅਕਤੀ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, ਸਗੋਂ ਵਿਅਕਤੀ ਦੀ ਸ਼ਖਸੀਅਤ, ਜੀਵਨ ਕਾਲ, ਆਮ ਸਿਹਤ ਅਤੇ ਕੰਮਕਾਜ, ਅਤੇ ਰਹਿਣ ਦੇ ਵਾਤਾਵਰਣ ਸਮੇਤ ਹੋਰ ਕਾਰਕ ਵੀ ਹਨ।