iSupport ਕੀ ਹੈ?

‘ਦੇਖਭਾਲ ਕਰਨਾ’ ਕੀ ਹੈ?

ਜੇਕਰ ਤੁਸੀਂ ਡਿਮੈਂਸ਼ੀਆ ਨਾਲ ਜੀ ਰਹੇ ਮਾਤਾ/ਪਿਤਾ, ਰਿਸ਼ਤੇਦਾਰ, ਸਾਥੀ ਜਾਂ ਦੋਸਤ ਦੀ ਸਹਾਇਤਾ ਕਰਦੇ ਹੋ ਜਾਂ ਉਹਨਾਂ ਦੀ ਦੇਖਭਾਲ ਕਰਦੇ ਹੋ, ਜਿਸ ਨੂੰ ਤੁਹਾਡੇ ਤੋਂ ਬਿਨਾਂ ਕੰਮਕਾਜ ਕਰਨੇ ਮੁਸ਼ਕਲ ਲੱਗਦੇ ਹਨ, ਤਾਂ ਤੁਹਾਨੂੰ ‘ਉਹਨਾਂ ਦੇ ਦੇਖਭਾਲਕਰਤਾ’ ਵਜੋਂ ਵਰਣਿਤ ਕੀਤਾ ਜਾ ਸਕਦਾ ਹੈ।

ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਸ਼ਾਇਦ ਡਿਮੈਂਸ਼ੀਆ ਨਾਲ ਜੀ ਰਹੇ ਕਿਸੇ ਵਿਅਕਤੀ ਦੀ ਦੇਖਭਾਲ ਕਰ ਸਕਦੇ ਹੋ। ਉਦਾਹਰਨ ਲਈ, ਤੁਸੀਂ ਸ਼ਾਇਦ ਇਹ ਕਰਦੇ ਹੋ ਸਕਦੇ ਹੋ:

  • ਉਹਨਾਂ ਦੀ ਰੋਜ਼ਾਨਾ ਆਪਣੀ ਦੇਖਭਾਲ ਕਰਨ ਵਿੱਚ ਮਦਦ ਕਰਨਾ।
  • ਉਹਨਾਂ ਲਈ ਖਾਣਾ ਬਣਾਉਣਾ ਅਤੇ ਸਫਾਈ ਕਰਨਾ।
  • ਸੁਰੱਖਿਅਤ ਰਹਿਣ ਵਿੱਚ ਉਹਨਾਂ ਦੀ ਮਦਦ ਕਰਨਾ।
  • ਉਹਨਾਂ ਦੀਆਂ ਡਾਕਟਰ ਵੱਲੋਂ ਲਿਖੀਆਂ ਦਵਾਈਆਂ ਇਕੱਠੀਆਂ ਕਰਨੀਆਂ ਅਤੇ ਉਹਨਾਂ ਨੂੰ ਉਹਨਾਂ ਦੀ ਦਵਾਈ ਲੈਣ ਬਾਰੇ ਯਾਦ ਕਰਾਉਣਾ।

ਤੁਸੀਂ ਸ਼ਾਇਦ ਮਹਿਸੂਸ ਕਰ ਸਕਦੇ ਹੋ ਕਿ ਤੁਸੀਂ ਉਹੀ ਕਰ ਰਹੇ ਹੋ ਜੋ ਪਰਿਵਾਰ ਦੇ ਕਿਸੇ ਮੈਂਬਰ ਜਾਂ ਦੋਸਤ ਲਈ ਕੋਈ ਵੀ ਹੋਰ ਵਿਅਕਤੀ ਕਰੇਗਾ, ਇਸ ਲਈ ‘ਦੇਖਭਾਲਕਰਤਾ’ ਸ਼ਬਦ ਅਸਹਿਜ ਮਹਿਸੂਸ ਹੋ ਸਕਦਾ ਹੈ। ਹਾਲਾਂਕਿ, ਆਪਣੇ ਆਪ ਨੂੰ ਇੱਕ ਦੇਖਭਾਲਕਰਤਾ ਦੇ ਤੌਰ ‘ਤੇ ਵਰਣਨ ਕਰਨ ਨਾਲ ਤੁਸੀਂ ਇਸ ਭੂਮਿਕਾ ਲਈ ਲੋੜੀਂਦੀ ਮਦਦ ਅਤੇ ਸਹਾਇਤਾ ਤੱਕ ਪਹੁੰਚ ਕਰਨ ਦੇ ਯੋਗ ਹੋ ਸਕਦੇ ਹੋ।

ਡਿਮੈਂਸ਼ੀਆ ਅਤੇ ਮਾਨਸਿਕ ਸਿਹਤ ਨਾਲ ਇੱਕ ਕਿਸਮ ਦਾ ਕਲੰਕ ਜੁੜਿਆ ਹੋ ਸਕਦਾ ਹੈ, ਅਤੇ ਮਦਦ ਮੰਗਣਾ ਮੁਸ਼ਕਲ ਮਹਿਸੂਸ ਹੋ ਸਕਦਾ ਹੈ। ਇਸ ਕਾਰਨ ਤੁਸੀਂ ਅਕਸਰ ਇਕੱਲੇ ਅਤੇ ਅਸਮਰਥ ਮਹਿਸੂਸ ਕਰ ਸਕਦੇ ਹੋ। ਆਪਣੇ ਆਪ ਨੂੰ ਸਿੱਖਿਅਤ ਕਰਕੇ ਅਤੇ ਇਹ ਪਤਾ ਲਗਾ ਕੇ ਕਿ ਕਿਹੜੀ ਸਹਾਇਤਾ ਉਪਲਬਧ ਹੈ, ਤੁਸੀਂ ਡਿਮੈਂਸ਼ੀਆ ਵਾਲੇ ਵਿਅਕਤੀ ਦੀ ਬਿਹਤਰ ਮਦਦ ਕਰ ਸਕਦੇ ਹੋ।

ਸਵੈ-ਦੇਖਭਾਲ ਵੀ ਮਹੱਤਵਪੂਰਨ ਹੈ। ਜੇ ਤੁਸੀਂ ਆਪਣੀ ਦੇਖਭਾਲ ਨਹੀਂ ਕਰਦੇ ਹੋ, ਤਾਂ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਦੀ ਦੇਖਭਾਲ ਕਰਨਾ ਜ਼ਿਆਦਾ ਮੁਸ਼ਕਲ ਹੁੰਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਸ ਕੋਰਸ ਵਿਚਲੀ ਜਾਣਕਾਰੀ ਤੁਹਾਨੂੰ ਆਪਣੇ ਲਈ ਸਮਾਂ ਕੱਢਣ ਅਤੇ ਜੇ ਤੁਾਹਨੂੰ ਲੋੜ ਹੋਵੇ ਤਾਂ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਮਹਿਸੂਸ ਕਰਾਏਗੀ।

4/5