ਉਪਯੋਗੀ ਸੰਪਰਕ ਅਲਜ਼ਾਈਮਰਸ ਸੋਸਾਇਟੀ – Alzheimer’s Society ਅਲਜ਼ਾਈਮਰ ਸੋਸਾਇਟੀ ਕੋਲ ਸਥਾਨਕ ਸਹਾਇਤਾ ਸੇਵਾਵਾਂ ਦੀ ਡਾਇਰੈਕਟਰੀ ਹੈ (ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ)। ਸ਼ਾਇਦ ਤੁਹਾਨੂੰ ਪਤਾ ਲੱਗੇ ਕਿ ਖਾਸ ਤੌਰ ‘ਤੇ ਦੱਖਣੀ ਏਸ਼ੀਆਈ ਦੇਖਭਾਲਕਰਤਾਵਾਂ ਲਈ ਗਰੁੱਪ ਅਤੇ ਸੇਵਾਵਾਂ ਹਨ, ਹਾਲਾਂਕਿ ਇਹਨਾਂ ਸੇਵਾਵਾਂ ਦੀ ਉਪਲਬਧਤਾ ਵੱਖ-ਵੱਖ ਹੋਵੇਗੀ। ਜੇਕਰ ਤੁਸੀਂ ਸੇਵਾਵਾਂ ਬਾਰੇ ਸਲਾਹ ਜਾਂ ਜਾਣਕਾਰੀ ਲੱਭ ਰਹੇ ਹੋ, ਤਾਂ ਤੁਸੀਂ ਡਿਮੈਂਸ਼ੀਆ ਸਪੋਰਟ ਲਾਈਨ ਨੂੰ 0333 150 3456 ‘ਤੇ ਫ਼ੋਨ ਕਰ ਸਕਦੇ ਹੋ, ਜਿੱਥੇ ਤੁਸੀਂ ਕਿਸੇ ਸਲਾਹਕਾਰ ਨਾਲ ਅੰਗਰੇਜ਼ੀ ਜਾਂ ਪੰਜਾਬੀ ਵਿੱਚ ਗੱਲ ਕਰ ਸਕਦੇ ਹੋ। ਕਿਸੇ ਸਲਾਹਕਾਰ ਨਾਲ ਪੰਜਾਬੀ ਵਿੱਚ ਗੱਲ ਕਰਨ ਲਈ, ਸਹਾਇਤਾ ਲਾਈਨ ਨੂੰ ਕਾਲ ਕਰੋ, ਭਾਸ਼ਾ ਦਾ ਨਾਮ ਦੱਸੋ, ਫੋਨ ਕੱਟ ਦਓ ਅਤੇ ਉਡੀਕ ਕਰੋ। ਸਲਾਹਕਾਰ ਫਿਰ ਤੁਹਾਨੂੰ ਦੁਭਾਸ਼ੀਏ ਨਾਲ ਵਾਪਸ ਕਾਲ ਕਰੇਗਾ। ਫੋਨ: 0333 150 3456 ਵੈੱਬਸਾਈਟ: https://www.alzheimers.org.uk/ ਏਜ ਯੂਕੇ – Age UK ਤੁਸੀਂ Age UK ਦੀ ਸਲਾਹ ਲਾਈਨ ਨੂੰ 0800 678 1602 (ਸਿਰਫ਼ ਅੰਗਰੇਜ਼ੀ) ‘ਤੇ ਫ਼ੋਨ ਕਰ ਸਕਦੇ ਹੋ। ਇਹ ਬਜ਼ੁਰਗ ਲੋਕਾਂ, ਉਨ੍ਹਾਂ ਦੇ ਪਰਿਵਾਰਾਂ, ਦੋਸਤਾਂ ਅਤੇ ਦੇਖਭਾਲਕਰਤਾਵਾਂ ਲਈ ਇੱਕ ਮੁਫ਼ਤ ਅਤੇ ਗੁਪਤ ਫ਼ੋਨ ਸੇਵਾ ਹੈ। ਤੁਸੀਂ ਇਹ ਵੀ ਪਤਾ ਲਗਾ ਸਕਦੇ ਹੋ ਕਿ ਕੀ ਤੁਹਾਡੇ ਨੇੜੇ ਕੋਈ ਸਥਾਨਕ Age UK ਹੈ, ਜੋ ਦੇਖਭਾਲਕਰਤਾ ਸਹਾਇਤਾ ਸੇਵਾਵਾਂ ਪ੍ਰਦਾਨ ਕਰ ਸਕਦਾ ਹੈ, ਅਤੇ ਲਾਭਾਂ ਦਾ ਕਲੇਮ ਕਰਨ ਜਾਂ ਤੁਹਾਡੀ ਕੌਂਸਲ ਤੋਂ ਸਹਾਇਤਾ ਪ੍ਰਾਪਤ ਕਰਨ ਬਾਰੇ ਮਾਰਗਦਰਸ਼ਨ ਪ੍ਰਦਾਨ ਕਰ ਸਕਦਾ ਹੈ। ਫੋਨ ਨੰਬਰ: 0800 678 1602 ਵੈੱਬਸਾਈਟ: https://www.ageuk.org.uk/ Carers Trust Carers Trust ਦੇ ਰਾਹੀਂ, ਤੁਸੀਂ ਆਪਣੇ ਖੇਤਰ ਵਿੱਚ ਸਥਾਨਕ ਦੇਖਭਾਲ ਸੇਵਾਵਾਂ, ਜਿਵੇਂ ਕਿ ਸਹਾਇਤਾ ਗਰੁੱਪ , ਲੱਭ ਸਕਦੇ ਹੋ। ਸਥਾਨਕ ਸੇਵਾ ਲੱਭਣ ਲਈ Carers Trust ਦੀ ਵੈੱਬਸਾਈਟ ‘ਤੇ ਆਪਣਾ ਡਾਕ ਕੋਡ ਦਰਜ ਕਰੋ (ਸਿਰਫ਼ ਅੰਗਰੇਜ਼ੀ)। ਵੈੱਬਸਾਈਟ: https://carers.org/